
Skip to content

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨਿਆਂ ਪਰਿਸ਼ਦ (ਫਗਵਾੜਾ)
ਵੱਲੋਂ ਅੱਜ ਫਗਵਾੜਾ ਸੰਸਥਾ ਦੇ ਪ੍ਰਧਾਨ ਅਨਿਲ ਕੁਮਾਰ ਭੱਲਾ ਅਤੇ ਸੰਸਥਾ ਦੇ ਕੋਆਰਡੀਨੇਟਰ ਇੰਦਰਜੀਤ ਸ਼ਰਮਾ ਜੀ ਨੇ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ਼.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਡਾਕਟਰ ਜਤਿੰਦਰ ਸਿੰਘ ਸ਼ੰਟੀ ਜੀ ਨਾਲ ਚੰਡੀਗੜ੍ਹ ਦਫ਼ਤਰ ਵਿੱਚ ਮੁਲਾਕਾਤ ਕਰਕੇ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਫਗਵਾੜਾ ਵਿੱਚ ਚੱਲ ਰਹੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨਿਆਂ ਪਰਿਸ਼ਦ ਦੀ ਕਾਰਗੁਜ਼ਾਰੀ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਗਵਾੜਾ ਪ੍ਰਧਾਨ ਅਨਿਲ ਕੁਮਾਰ ਭੱਲਾ ਤੇ ਇੰਦਰਜੀਤ ਸ਼ਰਮਾ ਜੀ ਨੇ ਜਲਦੀ ਹੀ ਫਗਵਾੜਾ ਆਉਣ ਦਾ ਸੱਦਾ ਡਾਕਟਰ ਜਤਿੰਦਰ ਸਿੰਘ ਸ਼ੰਟੀ ਜੀ ਨੂੰ ਦਿੱਤਾ। ਇਸ ਮੌਕੇ ਸੱਦਾ ਸਵੀਕਾਰ ਕਰਦਿਆਂ ਉਨ੍ਹਾਂ ਨੇ ਜਲਦੀ ਹੀ ਫਗਵਾੜਾ ਆਉਣ ਦਾ ਭਰੋਸਾ ਦਿੱਤਾ ।
Related