
Skip to content

(ਅਮਿਤ ਨਖਵਾਲ) ਨਵੀਂ ਦਿੱਲੀ: 20ਵੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਐੱਫ.ਆਈ.ਐੱਚ. ਪ੍ਰੋ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ 20 ਮੈਂਬਰੀ ਟੀਮ ਦੀ ਕਮਾਨ ਨਿਯਮਤ ਕਪਤਾਨ ਸਲੀਮਾ ਟੇਟੇ ਨੂੰ ਸੌਂਪੀ ਗਈ ਹੈ।
ਭਾਰਤੀ ਟੀਮ ਦਾ ਮੁੱਖ ਟੀਚਾ 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਦੇ ਆਇਚੀ-ਨਾਗੋਆ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣਾ ਹੈ, ਤਾਂ ਜੋ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਯੋਗਤਾ ਹਾਸਲ ਕੀਤੀ ਜਾ ਸਕੇ।
ਟੀਮ ਦੇ ਮੁੱਖ ਕੋਚ ਸ਼ੋਰਡ ਮਾਰੀਨੇ ਨੇ ਸਕੁਐਡ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਟੀਮ ਵਿੱਚ ਤਜਰਬੇਕਾਰ ਗੋਲਕੀਪਰ ਸਵਿਤਾ (ਪਦਮ ਸ਼੍ਰੀ ਸਨਮਾਨਿਤ) ਅਤੇ ਬਿਚੂ ਦੇਵੀ ਖਾਰੀਬਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਵਾਲੀ ਟੀਮ ਦੇ ਮੁਕਾਬਲੇ ਇਸ ਵਾਰ ਸਿਰਫ਼ ਦੋ ਤਬਦੀਲੀਆਂ ਕੀਤੀਆਂ ਗਈਆਂ ਹਨ। ਸੋਨਮ ਅਤੇ ਅੰਨੂ ਦੀ ਥਾਂ ਫਾਰਵਰਡ ਲਾਈਨ ਵਿੱਚ ਬਲਜੀਤ ਕੌਰ ਅਤੇ ਬਿਊਟੀ ਡੁੰਗਡੁੰਗ ਨੂੰ ਮੌਕਾ ਦਿੱਤਾ ਗਿਆ ਹੈ।
ਭਾਰਤੀ ਹਾਕੀ ਪ੍ਰੇਮੀਆਂ ਨੂੰ ਉਮੀਦ ਹੈ ਕਿ ਇਹ ਟੀਮ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਏਗੀ ਅਤੇ ਓਲੰਪਿਕ ਲਈ ਸਿੱਧੀ ਐਂਟਰੀ ਵੀ ਯਕੀਨੀ ਬਣਾਏਗੀ।
Related