ਜਲੰਧਰ (ਨਵੀਨ ਪੂਰੀ) : ਪੱਛਮ ਬੰਗਾਲ ਦੀ ਸਿਆਸਤ ਵਿੱਚ ਇਸ ਵਾਰ ਵੱਡਾ ਰਾਜਨੀਤਿਕ ਬਦਲਾਅ ਦੇਖਣ ਨੂੰ ਮਿਲਿਆ ਹੈ। ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦੇ ਕਬਜ਼ੇ ਹੇਠ ਰਹੇ ਰਾਜ ਵਿੱਚ ਹੋਈਆਂ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੇ ਬਦਲਾਅ ਦੇ ਹੱਕ ‘ਚ ਫੈਸਲਾ ਸੁਣਾਉਂਦੇ ਹੋਏ ਭਾਰਤੀ ਜਨਤਾ ਪਾਰਟੀ ‘ਤੇ ਭਰੋਸਾ ਜਤਾਇਆ। ਚੋਣ ਨਤੀਜਿਆਂ ਵਿੱਚ ਭਾਜਪਾ ਨੇ ਭਾਰੀ ਬਹੁਮਤ ਹਾਸਲ ਕਰਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ, ਜਿਸ ਨਾਲ ਪੂਰੇ ਦੇਸ਼ ਵਿੱਚ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਜਲੰਧਰ ਕੈਂਟ ਹਲਕੇ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ, ਮੰਡਲ ਨੰਬਰ 15 ਦੇ ਪ੍ਰਭਾਰੀ ਅਤੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਵੱਲੋਂ ਇਸ ਮੌਕੇ ਮੰਡਲ ਨੋ 15 ਵਿਖੇ ਪਟਾਕੇ ਚਲਾ ਕੇ ਜਸ਼ਨ ਮਨਾਇਆ ਗਿਆ। ਇਸ ਦੌਰਾਨ ਆਗੂਆਂ ਨੇ ਇੱਕ-ਦੂਜੇ ਨੂੰ ਲੱਡੂ ਖਿਲਾ ਕੇ, ਢੋਲ ਦੀਆਂ ਧੁਨਾਂ ‘ਤੇ ਨੱਚਦੇ ਹੋਏ ਅਤੇ ਨਾਰੇਬਾਜ਼ੀ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਖੁਸ਼ੀ ਦੇ ਮੌਕੇ ‘ਤੇ ਮੌਜੂਦ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਮਿਹਨਤ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ ਹੈ।ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ MLA ਸੀਤਲ ਅੰਗੁਰਾਲ, ਮਾਲਟੂ ਜੂਲਕਾ, ਰਾਜਨ ਮਲ੍ਹਣ, ਦੀਪਾਲੀ ਬਾਗੜੀ, ਮੰਡਲ ਪ੍ਰਧਾਨ ਨੰਬਰ 15 ਰਾਹੁਲ ਜੰਵਾਲ, ਮੰਡਲ ਜਨਰਲ ਸੈਕਟਰੀ ਸੁਸ਼ੀਲ ਚੌਹਾਨ, ਜਨਰਲ ਸੈਕਟਰੀ ਸੰਤੋਸ਼ ਸ਼ਰਮਾ, ਊਸ਼ਾ ਰਾਣੀ (ਵਾਰਡ ਨੰਬਰ 39), ਵਿਕਰਾਂਤ ਮਦਾਨ (ਵਾਰਡ ਨੰਬਰ 33), ਬਿੱਟੂ ਚਾਵਲਾ, ਚੰਦਰਪਾਲ ਪੂਰੀ, ਰਾਜੇਸ਼ ਜੌਲੀ, ਸਤਿਆ ਨਾਰਾਇਣ ਸ਼ਰਮਾ, ਸਿਧਾਰਥ ਕਤਰੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਹਰ ਵਰਗ ਦੇ ਹੱਕਾਂ ਦੀ ਰੱਖਿਆ ਅਤੇ ਸਮੂਹਿਕ ਵਿਕਾਸ ਲਈ ਵਚਨਬੱਧ ਹੈ। ਪੱਛਮ ਬੰਗਾਲ ਦੇ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਜਨਤਾ ਹੁਣ ਪਾਰਦਰਸ਼ੀ ਪ੍ਰਸ਼ਾਸਨ, ਸੁਸ਼ਾਸਨ ਅਤੇ ਵਿਕਾਸਮੁੱਖੀ ਨੀਤੀਆਂ ਨੂੰ ਤਰਜੀਹ ਦੇ ਰਹੀ ਹੈ।ਉਨ੍ਹਾਂ ਵਿਸ਼ਵਾਸ ਜਤਾਇਆ ਕਿ ਨਵੀਂ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗੀ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰਦਿਆਂ ਪੱਛਮ ਬੰਗਾਲ ਨੂੰ ਤਰੱਕੀ ਦੇ ਨਵੇਂ ਪੱਧਰਾਂ ਤੱਕ ਲੈ ਕੇ ਜਾਵੇਗੀ।