ਫਰੀਦਕੋਟ, 21 ਨਵੰਬਰ (ਵਿਪਨ ਮਿੱਤਲ) ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਰੋਹਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਚਾਰ ਵਿਸ਼ਾਲ ਨਗਰ ਕੀਰਤਨਾਂ ਚੋਂ ਬਾਬਾ ਫਰੀਦ ਜੀ ਦੇ ਤਪ ਅਸਥਾਨ ਰਿਆਸਤੀ ਕਿਲ੍ਹਾ ਮੁਬਾਰਕ ਫਰੀਦਕੋਟ ਤੋਂ ਆਰੰਭ ਹੋਇਆ ਨਗਰ ਕੀਰਤਨ ਫਿਰੋਜਪੁਰ, ਮੋਗਾ, ਜਗਰਾਉਂ, ਲੁਧਿਆਣਾ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਹੁੰਦੇ ਹੋਏ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਇਸ ਮੌਕੇ ਫਰੀਦਕੋਟ ਦੇ ਭਾਈ ਘਨ੍ਹਈਆ ਚੌਂਕ ਵਿੱਚ ਬਾਬਾ ਫ਼ਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਵਲੋਂ ਸੰਗਤਾਂ ਵਾਸਤੇ ਕੇਲੇ ਅਤੇ ਬਿਸਕੁਟਾਂ ਦਾ ਖੁੱਲਾ ਲੰਗਰ ਲਗਾਇਆ ਗਿਆ , ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ, ਬਾਬਾ ਫ਼ਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਰਜਿ ਫਰੀਦਕੋਟ ਸਮੇ ਸਮੇ ਤੇ ਅਜਿਹੀਆਂ ਗਤੀਵਿਧੀਆਂ ਪਾਉਂਦੀ ਰਹਿੰਦੀ ਹੈ ਜਿਸ ਨਾਲ ਸੋਸਾਇਟੀ ਦੇ ਮੈਂਬਰ ਵਧ ਚੜ੍ਹ ਕੇ ਹਿੱਸਾ ਪਾਉਂਦੇ ਹਨ, ਅਤੇ ਸੇਵਾ ਭਾਵਨਾ ਨੂੰ ਤਰਜੀਹ ਦਿੰਦੇ ਹਨ, ਸੋਸਾਇਟੀ ਦੇ ਪ੍ਰਧਾਨ ਸ੍ਰੀ ਰਕੇਸ਼ ਗਰਗ ਅਤੇ ਚੇਅਰਮੈਨ ਸ੍ਰੀ ਰਜਿੰਦਰ ਅਰੋੜਾ ਨੇ ਕਿਹਾ ਕਿ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਕਾਇਮ ਰਹਿੰਦੀ ਹੈ, ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ ਵਾਈਸ ਚੇਅਰਮੈਨ, ਪ੍ਰਦੀਪ ਗਰਗ ਜਰਨਲ ਸੈਕਟਰੀ, ਪਰਵਿੰਦਰ ਕੰਧਾਰੀ ਸਲਾਹਕਾਰ, ਅਜੇ ਸਿੰਗਲਾ, ਜਗਤਾਰ ਸਿੰਘ, ਗੁਰਜੀਤ ਸਿੰਘ ਰੋਮਾਣਾ, ਅਮਨਦੀਪ ਸਿੰਘ ਲੱਕੀ, ਸੁਖਜਿੰਦਰ ਸਹੋਤਾ, ਪ੍ਰੇਮ ਪਾਸੀ, ਸੂਰਜ ਪ੍ਰਕਾਸ਼, ਰਜੇਸ਼ ਬਾਗੜੀ ਅਤੇ ਹੋਰ ਪੱਤਰਕਾਰ ਸਾਥੀ ਵੀ ਹਾਜ਼ਰ ਸਨ।