ਫ਼ਰੀਦਕੋਟ, 21 ਨਵੰਬਰ (ਵਿਪਨ ਮਿੱਤਲ)-ਫ਼ਰੀਦਕੋਟ ਸ਼ਹਿਰ ਦੇ ਨਾਮਵਰ ਸਮਾਜ ਸੇਵੀ, ਗੌਰਮਿੰਟ ਕੁਨਟੈਕਟਰ, ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਕਰੀਬੀ ਸਵ. ਸੰਜੀਵ ਮਿੱਤਲ ਨਮਿਤ ਅੰਤਿਮ ਅਰਦਾਸ ਸ਼੍ਰੀ ਰਾਧਾ ਕਿ੍ਰਸ਼ਨ ਧਾਮ ਵਿਖੇ ਕੀਤੀ ਗਈ। ਇਸ ਮੌਕੇ ਮਹਾਂ ਮੰਡਲੇਸ਼ਵਰ ਸਵਾਮੀ ਕਮਲਾਨੰਦ ਜੀ ਮਹਰਾਜ ਨੇ ਪ੍ਰਵਚਨ ਰਾਹੀਂ ਅੰਤਿਮ ਅਰਦਾਸ ’ਚ ਸ਼ਾਮਲ ਸੰਗਤ ਨੂੰ ਇਸ ਸੰਸਾਰ ਤੇ ਰਹਿੰਦਿਆਂ ਮਾਨਵਤਾ ਭਲਾਈ ਕਾਰਜ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਸਵ.ਸੰਜੀਵ ਮਿੱਤਲ ਦੇ ਬਹੁਤ ਚੰਗੇ ਗੁਣਾਂ ਦੀ ਪ੍ਰੰਸ਼ਸ਼ਾ ਕੀਤੀ। ਇਸ ਮੌਕੇ ਸ਼ਹਿਰ ਦੇ ਨਾਮੀ ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਿਹਾ ਸਵ.ਸੰਜੀਵ ਮਿੱਤਲ ਲੋੜਵੰਦਾਂ ਦੀ ਸੇਵਾ ਕਰਨ ਵਾਲੇ, ਸ਼ਹਿਰੀਆਂ ਲਗਭਗ ਸਾਰੀਆਂ ਸਮਾਜ ਸੇਵੀ-ਧਾਰਮਿਕ ਸੰਸਥਾਵਾਂ ’ਚ ਹਮੇਸ਼ਾ ਸਰਗਰਮੀ ਨਾਲ ਕਾਰਜ ਕਰਨ ਵਾਲੇ ਮਹਾਨ ਇਨਸਾਨ ਸਨ, ਜਿਨ੍ਹਾਂ ਦੀ ਮੌਤ ਨਾਲ ਫ਼ਰੀਦਕੋਟ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸੰਜੀਵ ਮਿੱਤਲ ਦੀ ਸੁਪਤਨੀ ਮੰਜੂ ਮਿੱਤਲ, ਬੇਟੇ ਅੰਕੁਰ ਮਿੱਤਲ, ਬੇਟੀ ਪ੍ਰੀਅਲ ਮਿੱਤਲ ਤੇ ਮਿੱਤਲ ਪ੍ਰੀਵਾਰ ਨੇ ਪਹੁੰਚੇ ਰਿਸ਼ਤੇਦਾਰਾਂ, ਫ਼ਰੀਦਕੋਟ ਨਿਵਾਸੀਆਂ ਅਤੇ ਵੱਡੀ ਗਿਣਤੀ ’ਚ ਪਹੁੰਚੇ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਦੁੱਖ ਵੰਡਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਦੀਪ ਮਲਹੋਤਰਾ, ਸਾਬਕਾ ਜ਼ੇਲ ਅਤੇ ਨਿਆਂ ਮੰਤਰੀ ਪੰਜਾਬ ਓਪੇਂਦਰ ਸ਼ਰਮਾ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਜੈਸ਼ਨਪ੍ਰੀਤ ਸਿੰਘ ਢਿੱਲੋਂ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਜ਼ਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਗੋਬਿੰਦਗੜ ਦੇ ਦਵਿੰਦਰ ਜੈਨ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ, ਸੇਵਾ ਮੁਕਤ ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਧਾਨ ਵਿਨੋਦ ਬਜਾਜ, ਵਾਈਨ ਕੁਨਟੈਕਟਰ ਰਾਜਿੰਦਰ ਕੁਮਾਰ, ਪਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਰਾਕੇਸ਼ ਕੁਮਾਰ ਹੈੱਪੀ, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਹੋਟਲ ਦਾਸਤਾਨ ਫ਼ਰੀਦਕੋਟ, ਰਾਜੇਸ਼ ਕੁਮਾਰ ਰਾਜੂ, ਪ੍ਰਦੀਪ ਕਟਾਰੀਆ ਲੱਕੀ ਉੱਘੇ ਕਾਰੋਬਾਰੀ, ਰਾਜਨ ਠਾਕੁਰ, ਰਾਜ ਅਰੋੜਾ-ਵਰੁਣ ਅਰੋੜਾ ਪੰਚਕੂਲਾ, ਪਿ੍ਰਤਪਾਲ ਸਿੰਘ ਕੋਹਲੀ, ਡਾ.ਬਿਮਲ ਗਰਗ, ਡਾ.ਬਲਜੀਤ ਸ਼ਰਮਾ, ਅਜੈ ਜੈਨ ਸੋਨੂੰ, ਰਾਕੇਸ਼ ਮੌਂਗਾ,ਐਡਵੋਕੇਟ ਆਰ.ਸੀ.ਜੈਨ, ਬਿੱਟੂ ਅਰਾਈਆਂਵਾਲਾ, ਉਦਯੋਗਪਤੀ ਰਵੀ ਬਾਂਸਲ, ਦੀਪਕ ਗੋਇਲ, ਸਤੀਸ਼ ਬਾਗੀ, ਹਰਮਿੰਦਰ ਸਿੰਘ ਮਿੰਦਾ, ਸੁੱਖੀ ਕੁੰਡਲ, ਇੰਦਰ ਬਾਂਸਲ ਸਲਾਟ ਐਂਡ ਪਾਇਪਰ ਹੋਟਲ ਵਾਲੇ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਬਨਵਾਸੀ ਕਲਿਆਣ ਆਸ਼ਰਮ ਪੰਜਾਬ, ਘੰਟਾ ਘਰ ਵੈਲਫ਼ੇਅਰ ਐਸੋਸ਼ੀਏਸ਼ਨ, ਪ੍ਰਵੀਨ ਕਾਲਾ ਚੇਅਰਮੈਨ ਸਹਾਰਾ ਸੇਵਾ ਸੁਸਾਇਟੀ, ਐਡਵੋਕੇਟ ਭੂਸ਼ਨ ਬਾਂਸਲ, ਜੈ ਮਾਂ ਚਿੰਤਪੁਰਨੀ ਚੈਰੀਟੇਬਲ ਸੁਸਾਇਟੀ, ਸ਼੍ਰੀ ਬਾਲਾ ਜੀ ਸੰਘ, ਸੀਰ ਸੁਸਾਇਟੀ ਫ਼ਰੀਦਕੋਟ, ਵਿਉਪਾਰੀ ਐਸੋਸ਼ੀਏਸ਼ਨ ਪੁਰਾਣੀ ਦਾਣਾ ਮੰਡੀ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼੍ਰੀ ਰਾਮ ਬਾਗ ਸੇਵਾ ਆਸ਼ਰਮ ਫ਼ਿਰੋਜ਼ਪੁਰ, ਸ਼੍ਰੀ ਪ੍ਰੇਮ ਸੰਕੀਰਤਨ ਮੰਡਲ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ, ਰੋਟਰੀ ਕਲੱਬ ਫ਼ਰੀਦਕੋਟ, ਦੁਸਹਿਰਾ ਕਮੇਟੀ ਫ਼ਰੀਦਕੋਟ, ਗਊਸ਼ਾਲਾ ਆਨੰਦੇਆਣਾ, ਚੁਮੰਡਾ ਦੇਵੀ ਦੁਆਰਾ ਧਰਮਸ਼ਾਲਾ ਕਮੇਟੀ, ਸੱਚਰ ਗਰੁੱਪ, ਮਹਾਂ ਮਿ੍ਰਤੰਜੂਮੰਦਰ ਕਮੇਟੀ, ਅਰੋੜ ਮਹਾਂ ਸਭਾ, ਰੋਟਰੀ ਕਲੱਬ ਹਿਸਾਰ, ਸੰਜੀਵ ਠੁਕਰਾਲ ਸਿਰਸਾ, ਜ਼ਿਲਾ ਗਵਰਨਰ ਰੋਟਰੀ ਇੰਟਰਨੈਸ਼ਨਲ ਭੁਪੇਸ਼ ਜੈਨ, ਸਮੇਤ ਵੱਖ-ਵੱਖ ਸੰਸਥਾਵਾਂ ਦੇ ਅੁਹਦੇਦਾਰਾਂ, ਮੈਂਬਰਾਨ ਨੇ ਸ਼ੋਕ ਮਤਿਆਂ ਅਤੇ ਹਾਜ਼ਰੀ ਭਰ ਕੇ ਮਿੱਤਲ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।