ਜਲੰਧਰ (ਵਿੱਕੀ ਸੂਰੀ )  ਅੱਜ ਬਾਬੂ ਜਗਜੀਵਨਰਾਮ ਚੌਂਕ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਕੀ ਇੱਕ ਐਕਟਿਵਾ ਸਵਾਰ ਵਲੋ ਸ਼ਰਾਬ ਦਾ ਮੋਟਾ ਕਾਰੋਬਾਰ ਕੀਤਾ ਜਾ ਰਿਹਾ ਹੈ। ਐਕਟਿਵਾ ਸਵਾਰ ਚਿੱਟੇ ਰੰਗ ਦੀ ਐਕਟਿਵਾ ਤੇ ਆਉਂਦਾ ਹੈ ਅਤੇ ਗੁਰਦੁਆਰਾ ਦੇ ਜਗਜੀਵਨ ਰਾਮ ਗੇਟ ਨਾਲ ਐਕਟਿਵਾ ਲਗਾ ਕੇ ਸ਼ਰੇਆਮ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ । ਉਸ ਨੂੰ ਪੁਲਿਸ ਦਾ ਕੋਈ ਡਰ ਭੈ ਨਹੀਂ ਹੈ। ਸੂਤਰਾਂ ਵਲੋ ਇਹ ਵੀ ਜਾਣਕਾਰੀ ਮਿਲੇ ਕਿ ਚਿੱਟੇ ਰੰਗ ਦੀ ਐਕਟਿਵਾ ਸਵਾਰ ਦੇ ਨਾਲ 3-4 ਕਰਿੰਦੇ ਆਉਂਦੇ ਹਨ ਅਤੇ ਸ਼ਰਾਬ ਦਾ ਕਾਰੋਬਾਰ ਕਰਦੇ ਹਨ। ਹੁਣ ਦੇਖਣਾ ਹੋਏਗਾ ਪੁਲਸ ਪ੍ਰਸ਼ਾਸਨ ਇਸ ਤੇ ਕਿ ਕਾਰਵਾਈ ਕਰਦੀ ਹੈ।