ਫਿਰੋਜ਼ਪੁਰ ( ਜਤਿੰਦਰ ਪਿੰਕਲ ) ਇਕ ਜੂਨ ਨੂੰ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ ਅਤੇ ਬੱਚਿਆਂ ਦੇ ਧਾਰਮਿਕ ਇਮਤਿਹਾਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ । ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਇਹ ਧਾਰਮਿਕ ਪ੍ਰੋਗਰਾਮ ਲਈ ਸਵਾਗਤ ਕਮੇਟੀ ਵਿੱਚ ਸਰਦਾਰ ਬਲਕਾਰ ਸਿੰਘ ਖਾਲਸਾ ਸਰਦਾਰ ਹਰਦੀਪ ਸਿੰਘ ਸਰਪੰਚ, ਗੁਰਮੀਤ ਸਿੰਘ ਹਸਤੀ ਵਾਲਾ ਹੋਣਗੇ। ਧਾਰਮਿਕ ਮੁਕਾਬਲਿਆਂ ਦੇ ਲਈ ਜਰਨੈਲ ਸਿੰਘ ਗਾਬੜੀਆ ਇੰਚਾਰਜ ਹੋਣਗੇ ਠੰਡੇ ਮਿੱਠੇ ਪਾਣੀ ਦੇ ਛਬੀਲ ਵਰਤਾਉਣ ਦੀ ਸੇਵਾ ਬਾਬਾ ਰਾਮ ਲਾਲ ਨਗਰ ਦੇ ਨੌਜਵਾਨਾਂ ਵੱਲੋਂ ਕੀਤੀ ਜਾਵੇਗੀ ਜਿਹੜੀ ਕਿ ਸਾਰਾ ਦਿਨ ਚਲਦੀ ਰਹੇਗੀ। ਲੰਗਰ ਦੇ ਇੰਚਾਰਜ ਸਰਦਾਰ ਹਰਜੀਤ ਸਿੰਘ ਧਾਲੀਵਾਲ ਬਲਕਾਰ ਸਿੰਘ ਖਾਲਸਾ ਤੇ ਇੰਦਰਪਾਲ ਸਿੰਘ ਪਰਿੰਸ ਹੋਣਗੇ। ਜਗਜੀਤ ਸਿੰਘ ਭੁੱਲਰ ਰਜੇਸ਼ ਕੁਮਾਰ ਦਰਸ਼ਨ ਲਾਲ ਹੀਰਾ ਬਲਜਿੰਦਰ ਸਿੰਘ ਬੱਬੂ ਹੁਸੈਨੀ ਵਾਲਾ ਪ੍ਰੋਗਰਾਮ ਦੀ ਦੇਖਰੇਖ ਕਰਨਗੇ। ਸਟੇਜ ਸਕੱਤਰ ਦੀ ਸੇਵਾ ਸਰਦਾਰ ਗੁਰਦਿਆਲ ਸਿੰਘ ਵਿਰਕ ਵੱਲੋਂ ਹੋਵੇਗੀ। ਇਸ ਪ੍ਰੋਗਰਾਮ ਲਈ ਚਾਰ ਤੋਂ 12 ਸਾਲ ਦੇ ਬੱਚਿਆਂ ਨੂੰ ਪ੍ਰੋਗਰਾਮ ਵਿੱਚ ਭੇਜਣ ਲਈ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਸੰਤ ਮਹਾਂਪੁਰਸ਼ਾਂ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ ਇਸ ਮੌਕੇ ਜਰਨੈਲ ਸਿੰਘ ਗਾਬੜੀਆ ਨੇ ਆਖਿਆ ਕਿ ਅਸੀਂ ਭਾਈ ਮਰਦਾਨਾ ਸੁਸਾਇਟੀ ਨਾਲ ਰਲ ਮਿਲ ਕੇ ਚਲਾਂਗੇ ਅਸੀਂ ਜਾਮਨੀ ਸਾਹਿਬ ਗੁਰਦੁਆਰਾ ਵਜੀਰਪੁਰ ਜਾ ਕੇ ਵੀ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ ਕਿ ਪ੍ਰੋਗਰਾਮ ਲਈ ਦੋ ਤਿੰਨ ਪ੍ਰਚਾਰਕ ਜਿਹੜੇ ਕਿ ਬੱਚਿਆਂ ਦਾ ਇਮਤਿਹਾਨ ਸੁਚੱਜੇ ਤਰੀਕੇ ਨਾਲ ਲੈ ਸਕਣ ਉਹਨਾਂ ਨੂੰ ਪ੍ਰੋਗਰਾਮ ਸਾਡੇ ਵਿੱਚ ਭੇਜਿਆ ਜਾਵੇ। ਸਮੂਹ ਸਾਧ ਸੰਗਤ ਜੀ ਨੂੰ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਚਾਰ ਤੋਂ 12 ਸਾਲ ਦੇ ਬੱਚਿਆਂ ਨੂੰ 1 ਜੂਨ ਐਤਵਾਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਹੋਵੇਗਾ ਉਸ ਵਿੱਚ ਭੇਜਣ ਦੀ ਕਿਰਪਾਲਤਾ ਕਰਨੀ । ਇਸ ਤੋਂ ਬਾਅਦ ਵੀ ਅਸੀਂ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਹੋਰ ਵੀ ਪ੍ਰੋਗਰਾਮ ਕਰਵਾਵਾਂਗੇ ਜਿਸ ਨਾਲ ਸੰਗਤਾਂ ਵਿੱਚ ਨੌਜਵਾਨਾਂ ਵਿੱਚ ਉਤਸ਼ਾਹ ਬਣੇਗਾ।