ਜਲੰਧਰ (ਪਰਦੀਪ ਕੰਗ) : ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਆਯੋਜਿਤ ਕੀਤੇ ਜਾਣ ਵਾਲੇ 23ਵੇਂ ਵਿਸ਼ਾਲ ਮਾਤਾ ਰਾਣੀ ਦੇ ਜਾਗਰਣ ਨੂੰ ਲੈ ਕੇ ਧਾਰਮਿਕ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ। ਇਸ ਪਾਵਨ ਸਮਾਗਮ ਦੇ ਸੰਬੰਧ ਵਿੱਚ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਉਨ੍ਹਾਂ ਦੀ ਧਰਮਪਤਨੀ ਸੁਨੀਤਾ ਰਿੰਕੂ , ਸਾਬਕਾ ਵਿਧਾਇਕ ਸੀਤਲ ਅੰਗੂਰਾਲ, ਰਣਜੀਤ ਦੇਵਾ ਜੀ ਅਤੇ ਰੇਖਾ ਦੇਵਾ ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਰਣ ਵਿੱਚ ਸ਼ਿਰਕਤ ਕਰਨ ਲਈ ਸਨਮਾਨ ਸਹਿਤ ਨਿਮੰਤਰਣ ਪੱਤਰ ਭੇਂਟ ਕੀਤਾ।ਇਸ ਮੌਕੇ ਵਰਿੰਦਰ ਕੁਮਾਰ ਰਿੰਪਾ ਪ੍ਰਧਾਨ , ਸੁਰਿੰਦਰ ਸ਼ਰਮਾ, ਜੀਵਨ ਜਯੋਤੀ ਟੰਡਨ, ਪੰਕਜ (ਸੋਨੂ ਬਾਬਾ), ਨਰਿੰਦਰ ਨੰਦਾ,ਸੰਜੂ ਅਬਰੋਲ, ਹਰੀਸ਼ ਚੰਦਰ, ਬਬਲਾ ਸਿਆਲ, ਗੋਰੀ ਪਤੰਗਾ ਵਾਲਾ ਆਦਿ ਸ਼ਾਮਿਲ ਸਨ।ਇਸ ਮੌਕੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ 23ਵਾਂ ਵਿਸ਼ਾਲ ਜਾਗਰਣ 18 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਪੂਰੀ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਸਗੋਂ ਸਮਾਜ ਵਿੱਚ ਭਾਈਚਾਰੇ, ਏਕਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦਾ ਵੀ ਇੱਕ ਵੱਡਾ ਮੰਚ ਬਣ ਚੁੱਕਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਵਪਾਰਿਕ ਸੰਸਥਾਵਾਂ ਵੱਲੋਂ ਹਰ ਸਾਲ ਮਿਲਦਾ ਸਹਿਯੋਗ ਜਾਗਰਣ ਦੀ ਸ਼ਾਨ ਨੂੰ ਹੋਰ ਵਧਾਉਂਦਾ ਹੈ। ਸੰਗਤਾਂ ਦੀ ਵੱਡੀ ਭਾਗੀਦਾਰੀ ਨਾਲ ਇਹ ਧਾਰਮਿਕ ਸਮਾਗਮ ਭਵਿਆ ਰੂਪ ਧਾਰਨ ਕਰਦਾ ਹੈ ਅਤੇ ਮਾਤਾ ਰਾਣੀ ਦੇ ਦਰ ‘ਤੇ ਹਾਜ਼ਰੀ ਲਗਾਉਣ ਵਾਲੇ ਹਰ ਭਗਤ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ।ਇਸ ਦੌਰਾਨ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ ਨੇ ਕੌਂਸਲਰ ਮਨਜੀਤ ਸਿੰਘ ਟੀਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿੱਚ ਸਕਾਰਾਤਮਕ ਊਰਜਾ ਪੈਦਾ ਕਰਦੇ ਹਨ ਅਤੇ ਲੋਕਾਂ ਨੂੰ ਧਾਰਮਿਕ ਤੇ ਨੈਤਿਕ ਮੁੱਲਾਂ ਨਾਲ ਜੋੜਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਜਾਗਰਣ ਵਿੱਚ ਸ਼ਾਮਿਲ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।ਇਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਜਾਗਰਣ ਦੀ ਰੌਣਕ ਵਧਾਈ ਜਾਵੇ ਅਤੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਸ਼ਹਿਰ ਦੀ ਤਰੱਕੀ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਜਾਵੇ। ਧਾਰਮਿਕ ਮਾਹੌਲ ਵਿੱਚ ਹੋਣ ਵਾਲਾ ਇਹ ਵਿਸ਼ਾਲ ਜਾਗਰਣ ਸ਼ਹਿਰ ਵਾਸੀਆਂ ਲਈ ਆਧਿਆਤਮਿਕ ਉਤਸ਼ਾਹ ਅਤੇ ਭਗਤੀ ਦਾ ਕੇਂਦਰ ਬਣੇਗਾ।