Skip to content
ਪੰਜਾਬ ਵਿੱਚ ਤੇਜ਼ ਹੋਈ ਬਰਸਾਤ ਲੋਕਾਂ ਲਈ ਸਿਰਦਰਦੀ ਬਣੀ ਕਈਆਂ ਲਈ ਆਫਤ ਲੈ ਕੇ ਆਈ ਕੁਝ ਇਸੇ ਤਰ੍ਹਾਂ ਦੀ ਘਟਨਾ ਲੁਧਿਆਣਾ ਦੀ ਚੌੜੀ ਸੜਕ ਉੱਪਰ ਵਾਪਰੀ ਜਿੱਥੇ ਕਿ ਬਰਸਾਤ ਦੇ ਖੜੇ ਪਾਣੀ ਵਿੱਚ ਬਿਜਲੀ ਦੇ ਖੰਭੇ ਵਿੱਚ ਕਰੰਟ ਆਉਣ ਨਾਲ ਅੱਠ ਸਾਲ ਦੇ ਦਿਵਯਾਂਸ਼ੂ ਦੀ ਮੌਤ ਹੋ ਗਈ। ਦੱਸਣ ਯੋਗ ਹੈ ਕਿ ਬੱਚੇ ਦਾ 28 ਜੂਨ ਨੂੰ ਜਨਮਦਿਨ ਸੀ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਕਰੰਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦਿਵਯਾਂਸ਼ੂ ਬਰਸਾਤ ਵਿੱਚ ਬਾਹਰ ਘਰੋਂ ਕੋਈ ਸਮਾਨ ਲੈਣ ਗਿਆ ਸੀ ਅਤੇ ਅਚਾਨਕ ਖੰਭੇ ਨਾਲ ਬਿਜਲੀ ਦੀ ਟੁੱਟੀ ਹੋਈ ਤਾਰ ਨਾਲ ਲੱਗ ਜਾਣ ਨਾਲ ਬੱਚਾ ਕਰੰਟ ਦੀ ਚਪੇਟ ਵਿੱਚ ਆ ਗਿਆ। ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬੱਚੇ ਨੂੰ ਛੁੜਾਇਆ ਅਤੇ ਬੱਚੇ ਨੂੰ ਹਸਪਤਾਲ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਪਰ ਕੋਈ ਵੀ ਨਗਰ ਨਿਗਮ ਜਾਂ ਬਿਜਲੀ ਬੋਰਡ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੇ ਰੋਸ ਵਿੱਚ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਚੌੜੀ ਸੜਕ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਨਸੂਨ ਦੀ ਪਹਿਲੀ ਬਰਸਾਤ ਹੈ। ਬਿਜਲੀ ਦੀਆਂ ਤਾਰਾਂ ਵਿੱਚ ਨਿੱਤ ਦਿਨ ਸਪਾਰਕਿੰਗ ਹੁੰਦੀ ਰਹਿੰਦੀ ਹੈ ਪਰ ਪਾਵਰਕੌਮ ਦੇ ਮੁਲਾਜ਼ਮ ਕਦੇ ਵੀ ਤਾਰਾਂ ਦੀ ਟੂਟੀ ਜਾਂ ਮੁਰੰਮਤ ਕਰਨ ਲਈ ਇਲਾਕੇ ਵਿੱਚ ਨਹੀਂ ਆਉਂਦੇ। ਦਿਵਯਾਂਸ਼ੂ ਦੀ ਮਾਂ, ਭੈਣ ਅਤੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।
Post Views: 2,120
Related