ਜਲੰਧਰ ( ਪਰਮਜੀਤ ਸਿੰਘ ਨੈਨਾ ) ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 430ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲ ਰਹੇ ਦੀਵਾਨਾ ਦੀ ਲੜੀ ਦੇ ਤਹਿਤ ਰਾਤ ਦੇ ਦੀਵਾਨ ਕਥਾ ਦਰਬਾਰ ਦੇ ਰੂਪ ਵਿੱਚ ਸਜਾਏ ਗਏ। ਜਿਸ ਵਿੱਚ ਗਿਆਨੀ ਹਰਬਨ ਸਿੰਘ ਜੀ ਅਲਵਰ ਵਾਲੇ, ਗਿਆਨੀ ਸੁਖਦੇਵ ਸਿੰਘ ਜੀ ਡੱਲਾ, ਗੁਰਜਿੰਦਰ ਸਿੰਘ ਚੰਬਾ ਅਤੇ ਗਿਆਨੀ ਗੁਰਮੀਤ ਸਿੰਘ ਨੇ ਕਥਾ ਵੀਚਾਰਾਂ ਦੁਆਰਾ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਸਬੰਧੀ ਇਤਿਹਾਸਕ ਸਾਖੀਆਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਅੱਜ ਦੇ ਕਥਾ ਦਰਬਾਰ ਦੀ ਸਮੁੱਚੀ ਸੇਵਾ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਕੁਲਵੰਤਬੀਰ ਸਿੰਘ ਕਾਲੜਾ ਦੇ ਪ੍ਰਵਾਰ ਵਲੋਂ ਹੋਈ। ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ ਸਰਹੱਦੀ, ਪ੍ਰਧਾਨ ਗੁਰਕ੍ਰਿਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਬਲਵਿੰਦਰ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਜਨਰਲ ਸਕੱਤਰ ਸ੍ਰ ਇੰਦਰਪਾਲ ਸਿੰਘ, ਜਗਜੀਤ ਸਿੰਘ ਖਜਾਨਚੀ, ਅਮਰਜੀਤ ਸਿੰਘ ਭਾਟੀਆ, ਕੁਲਵਿੰਦਰ ਸਿੰਘ ਚੀਮਾ, ਕੰਵਲਜੀਤ ਸਿੰਘ ਟੋਨੀ, ਗੁਰਦੇਵ ਨਗਰ ਤੋਂ ਪਰੂਥੀ ਜੀ, ਨੀਟੂ ਜੀ, ਰਾਜਿੰਦਰ ਸਿੰਘ ਮਿਗਲਾਨੀ, ਚਰਨਜੀਤ ਸਿੰਘ ਲੱਕੀ, ਅਕਾਲੀ ਰਛਪਾਲ ਸਿੰਘ, ਸੁਖਵਿੰਦਰ ਸਿੰਘ ਟੋਨੀ, ਪਰਮਜੀਤ ਸਿੰਘ ਨੈਨਾ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਅਮਨਦੀਪ ਸਿੰਘ ਭੋਲਾ ਛਾਬੜਾ, ਬਿਸ਼ਨ ਸਿੰਘ, ਹਰਸਿਮਰਨਜੀਤ ਸਿੰਘ ਮੱਕੜ, ਸੁਰਿੰਦਰ ਸਿੰਘ ਸਿਆਲ, ਬਿਸ਼ਨ ਸਿੰਘ, ਹਰਬੰਸ ਸਿੰਘ ਫੋਨ ਵਿਭਾਗ, ਅੰਮ੍ਰਿਤਪਾਲ ਸਿੰਘ ਸੁਪ੍ਰਿੰਟੈਂਡੈਂਟ, ਇਤਿ ਆਦਿ ਪਤਵੰਤੇ ਹਾਜਰ ਸਨ।