
Skip to content
ਜਲੰਧਰ (ਪਰਦੀਪ ਕੰਗ) : ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23ਵਾਂ ਵਿਸ਼ਾਲ ਮਾਤਾ ਰਾਣੀ ਜਾਗਰਣ 18 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਲਾਲਾ ਜਗਤ ਨਾਰਾਇਣ ਧਰਮਸ਼ਾਲਾ, ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਵਿਖੇ ਭਰਪੂਰ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਆਸਥਾ ਨਾਲ ਕਰਵਾਇਆ ਜਾ ਰਿਹਾ ਹੈ। ਕੌਂਸਲਰ ਮਨਜੀਤ ਸਿੰਘ ਟੀਟੂ ਦੇ ਦਫਤਰ ਦੇ ਬਾਹਰੋਂ ਸੰਗਤ ਦੇ ਰੂਪ ਵਿੱਚ 25 ਬੱਸਾਂ ਦਾ ਕਾਫਲਾ ਇਥੋਂ ਰਵਾਨਾ ਹੋਵੇਗਾ। ਜਾਗਰਣ ਨੂੰ ਲੈ ਕੇ ਸੇਵਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਅਤੇ ਪੂਰੇ ਸ਼ਹਿਰ ਵਿੱਚ ਧਾਰਮਿਕ ਮਾਹੌਲ ਬਣਿਆ ਹੋਇਆ ਹੈ।ਇਸੇ ਲੜੀ ਤਹਿਤ 15 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਹਰਗੋਬਿੰਦ ਕਾਲੋਨੀ, ਜਲੰਧਰ ਵਿਖੇ ਬਾਲਾ ਜੀ ਮਹਾਰਾਜ ਜੀ ਦੀ ਭਵਿਆ ਚੌਂਕੀ ਦਾ ਆਯੋਜਨ ਕੀਤਾ ਗਿਆ। ਸ਼ਾਮ 7 ਵਜੇ ਆਰੰਭ ਹੋਇਆ ਇਹ ਧਾਰਮਿਕ ਸਮਾਗਮ ਰਾਤ 11 ਵਜੇ ਤੱਕ ਭਗਤੀਮਈ ਮਾਹੌਲ ਵਿੱਚ ਜਾਰੀ ਰਿਹਾ। ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਬਾਲਾ ਜੀ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਪ੍ਰਸਿੱਧ ਭਜਨ ਗਾਇਕ ਦੀਪਕ ਸਰਗਮ (ਜਲੰਧਰ ਵਾਲੇ) ਅਤੇ ਮਹੰਤ ਅਜੇ ਰਾਜਨ ਐਂਡ ਪਾਰਟੀ (ਜਲੰਧਰ ਵਾਲੇ) ਵੱਲੋਂ ਸੁਰੀਲੇ ਭਜਨਾਂ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਮਾਤਾ ਰਾਣੀ ਅਤੇ ਬਾਲਾ ਜੀ ਦੀ ਭਗਤੀ ਵਿੱਚ ਲੀਨ ਕੀਤਾ ਗਿਆ। ਭਗਤਾਂ ਵੱਲੋਂ ਲਗਾਏ ਗਏ ਜੈਕਾਰਿਆਂ ਨਾਲ ਪੂਰਾ ਮਾਹੌਲ ਧਾਰਮਿਕ ਉਤਸ਼ਾਹ ਅਤੇ ਆਸਥਾ ਨਾਲ ਗੂੰਜਦਾ ਰਿਹਾ।ਸੰਗਤਾਂ ਦੀ ਸੇਵਾ ਲਈ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਅਟੂਟ ਲੰਗਰ ਵੀ ਚਲਾਇਆ ਗਿਆ, ਜਿਸ ਵਿੱਚ ਵੱਡੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਸੇਵਾਦਾਰਾਂ ਵੱਲੋਂ ਲੰਗਰ ਅਤੇ ਹੋਰ ਪ੍ਰਬੰਧ ਬਹੁਤ ਹੀ ਸੁਚੱਜੇ ਅਤੇ ਸੇਵਾਵੀ ਭਾਵਨਾ ਨਾਲ ਨਿਭਾਏ ਗਏ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅਭਿਜੈ ਚੋਪੜਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸੀਤਲ ਅੰਗੁਰਾਲ, ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਜਗਮੀਤ ਬਰਾੜ, ਰਾਜਿੰਦਰ ਬੇਰੀ (ਪੂਰਵ MLA ਅਤੇ ਪ੍ਰਧਾਨ ਜਲੰਧਰ ਕਾਂਗਰਸ) , ਬਲਰਾਏ ਠਾਕੁਰ ਕੌਂਸਲਰ, ਕਿਸ਼ਨ ਲਾਲ ਸ਼ਰਮਾ , ਸ਼੍ਰੀ ਨੰਦ ਜੱਜ, ਜਗਦੀਸ਼ ਰਾਏ ਰਾਜਾ ਪੂਰਵ ਮੇਅਰ, ਸੁਰਿੰਦਰ ਠਾਕੁਰ, ਰਵਿੰਦਰ ਭੰਡਾਰੀ ਨੇ ਸ਼ਿਰਕਤ ਕਰਦੇ ਹੋਏ ਜਾਗਰਣ ਦੀਆਂ ਤਿਆਰੀਆਂ ਲਈ ਸੋਸਾਇਟੀ ਨੂੰ ਵਧਾਈ ਦਿੱਤੀ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕੌਂਸਲਰ ਸਾਹਿਬਾਨ ਗੁਰਦੀਪ ਸਿੰਘ ਫੌਜੀ, ਰਿੰਪੀ ਪ੍ਰਭਾਕਰ, ਰਵੀ ਕੁਮਾਰ, ਸ਼ਿਵਮ ਸ਼ਰਮਾ, ਮਨਜੀਤ ਕੌਰ, ਮੀਨੂ ਢੰਡ, ਰਾਜੀਵ ਢਿੰਗਰਾ, ਧਰਵਿੰਦਰ ਸੋਈ, ਚਰਨਜੀਤ ਕੌਰ ਸੰਧਾ ਦੇ ਪਤੀ ਅਮਿਤ ਸਿੰਘ ਸੰਧਾ, ਅੱਜੇ ਕੁਮਾਰ, ਰਾਣੀ ਭਗਤ, ਜਯੋਤੀ, ਸ਼ੋਭਾ ਮਿਨੀਆਂ ਅਤੇ ਕੰਵਰ ਸਰਤਾਜ ਸਮੇਤ ਕਈ ਆਗੂਆਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਜਲੰਧਰ ਕੈਂਟ ਇਲਾਕੇ ਤੋਂ ਵੀ ਬੀਜੇਪੀ ਦੇ ਕਈ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਸਮਾਜ ਵਿੱਚ ਇਕਤਾ, ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਮਨਜੀਤ ਸਿੰਘ ਟੀਟੂ ਹਿੰਦੂ-ਸਿੱਖ ਏਕਤਾ ਦੇ ਪ੍ਰਤੀਕ ਹਨ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜਿਕ ਸੇਵਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।ਕੇ.ਡੀ. ਭੰਡਾਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦਾ ਧਾਰਮਿਕ ਅਤੇ ਸਕਾਰਾਤਮਕ ਮਾਹੌਲ ਬਣਿਆ ਰਹੇ ਤਾਂ ਸਮਾਜਿਕ ਏਕਤਾ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਉਪਰਾਲਿਆਂ ਦੀ ਸਰਾਹਨਾ ਕੀਤੀ।ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਨੇ ਵੀ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਦੇਂਦੇ ਹੋਏ ਆਪਣੀ ਮੁੱਖ ਭੂਮਿਕਾ ਨਿਭਾਈ ਅਤੇ ਸੋਸਾਇਟੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।
ਡਿਜੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਅਜੀਤ ਸਿੰਘ ਬੁਲੰਦ, ਅਮਨ ਬੱਗਾ, ਪਰਦੀਪ ਵਰਮਾ ਅਤੇ ਕੁਲਪ੍ਰੀਤ ਸਿੰਘ ਸਮੇਤ ਹੋਰ ਮੈਂਬਰਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਧਾਰਮਿਕ ਆਯੋਜਨ ਨੂੰ ਸਮਰਥਨ ਦਿੱਤਾ।ਇਸ ਸਮਾਗਮ ਵਿੱਚ ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ, ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ, ਐਡਵੋਕੇਟ ਹਰਮਿੰਦਰ ਸੰਧੂ, ਮਨਵਿੰਦਰ ਸਿੰਘ ਨਿਹੰਗ, ਸੁਖਜਿੰਦਰ ਸਿੰਘ ਅਲਗ, ਵਿਪਨ ਆਨੰਦ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ, ਨਰਿੰਦਰ ਨੰਦਾ, ਸੰਜੂ ਅਬਰੋਲ, ਵਿਕੀ ਅੰਬਾ, ਪੁਨੀਤ ਘਈ, ਗੋਰੀ (ਪਤੰਗਾ ਵਾਲਾ), ਤਰਲੋਚਨ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ, ਜੌੜਾ ਜੀ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਹਾਜ਼ਰ ਰਹੀਆਂ।ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ 23ਵਾਂ ਵਿਸ਼ਾਲ ਮਾਤਾ ਰਾਣੀ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਤੀ, ਸੇਵਾ ਅਤੇ ਸਮਾਜਿਕ ਇਕਤਾ ਦਾ ਵਿਸ਼ਾਲ ਕੇਂਦਰ ਬਣੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਸਮਾਗਮ ਦੀ ਰੌਣਕ ਵਧਾਉਣ।Related