ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਣੀ ਸੀ, ਉਹ ਕਿਸੇ ਕਾਰਨ ਪੇਸ਼ੀ ’ਤੇ ਨਹੀਂ ਆਉਣਗੇ। ਦਸ ਦਈਏ ਕਿ ਅਦਾਲਤ ਨੇ ਬਲਕੌਰ ਸਿੰਘ ਨੂੰ ਗਵਾਹੀ ਲਈ ਕਈ ਸੰਮਨ ਵੀ ਜਾਰੀ ਕੀਤੇ ਹਨ।

    ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮਾਨਸਾ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ। ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਹੱਤਵਪੂਰਨ ਗਵਾਹੀ ਦੇਣੀ ਸੀ, ਪਰ ਅੱਜ ਵੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਅਪਣੀ ਖ਼ਰਾਬ ਸਿਹਤ ਕਾਰਨ ਅਦਾਲਤ ਵਿਚ ਪੇਸ਼ ਨਹੀਂ ਹੋਣਗੇ। ਪਤਾ ਲੱਗਾ ਹੈ ਕਿ ਅਦਾਲਤ ਨੇ ਬਲਕੌਰ ਸਿੰਘ ਨੂੰ ਗਵਾਹੀ ਲਈ ਕਈ ਸੰਮਨ ਜਾਰੀ ਕੀਤੇ ਹਨ। ਸਿੱਧੂ ਮੂਸੇਵਾਲਾ ਕੇਸ ਵਿਚ, ਬਲਕੌਰ ਸਿੰਘ ਦੀ ਗਵਾਹੀ ਕੇਸ ਦਾ ਇਕ ਵੱਡਾ ਆਧਾਰ ਹੈ।