Skip to content
ਜਲੰਧਰ (ਵਿੱਕੀ ਸੂਰੀ) – ਦੇਸ਼ ਭਰ ਦੀ ਤਰ੍ਹਾਂ ਬਸਤੀ ਸ਼ੇਖ, ਦੁਸਹਿਰਾ ਗਰਾਊਂਡ, ਜਲੰਧਰ ਵਿੱਚ ਵੀ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਾਨਦਾਰ ਰੌਣਕਾਂ ਨਾਲ ਮਨਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਨੇ ਇਸ ਤਿਉਹਾਰ ਨੂੰ ਹੋਰ ਵੀ ਵਿਸ਼ੇਸ਼ ਬਣਾਇਆ। ਪੰਜਾਬ ਦੇ ਕਈ ਸ਼ਹਿਰਾਂ ਵਾਂਗ, ਇੱਥੇ ਵੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਂਟ ਕਰਕੇ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਰਸਾਇਆ ਗਿਆ।
ਬਸਤੀ ਸ਼ੇਖ ਦੇ ਪ੍ਰਸਿੱਧ ਦੁਸਹਿਰਾ ਗਰਾਊਂਡ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਦਾ ਜੋਸ਼-ਜਜ਼ਬਾ ਕਾਬਿਲ-ਏ-ਦਾਦ ਰਿਹਾ। ਮੁੱਖ ਮਹਿਮਾਨਾਂ ਵਿੱਚ ਸਾਬਕਾ MLA ਸ਼ੀਤਲ ਅੰਗੁਰਾਲ, ਅਬੇਜੀਤ ਚੋਪੜਾ, ਸਾਬਕਾ MLA ਜਗਬੀਰ ਬਰਾੜ, ਦੀਪਕ ਬਾਲੀ ( GEN. SEC. AAP) ਅਤੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਚੇਅਰਮੈਨ ਰਾਕੇਸ਼ ਨੈਨ ਤ੍ਰਿਵੇਦੀ, ਪ੍ਰਧਾਨ ਰਾਜਕੁਮਾਰ ਸੂਰੀ,ਵਾਇਸ ਚੇਅਰਮੈਨ ਰਵੀ ਖੁਰਾਣਾ, ਸਾਬਕਾ ਪ੍ਰਧਾਨ ਪ੍ਰਦੀਪ ਸ਼ਰਮਾ, ਵੈਲਕਮ ਪੰਜਾਬ ਦੇ ਚੀਫ ਐਡੀਟਰ ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ ਅਤੇ ਹੋਰ ਕਈ ਪਤਵੰਤੇ ਵੀ ਮੌਜੂਦ ਰਹੇ। ਸ਼ਹਿਰ ਦੇ ਮਾਣਯੋਗ ਹਸਤੀਆਂ ਵਿੱਚ ਸ਼੍ਰੀ ਮਨਦੀਪ ਖੁਰਾਣਾ, ਸ਼੍ਰੀ ਸੰਜੂ ਸੂਰੀ ਜੀ, ਸ਼੍ਰੀ ਬਾਲ ਕਿਸ਼ਨ ਸ਼ਰਮਾ ਜੀ, ਸ਼੍ਰੀ ਗੀਤ ਰਤਨ ਖੈਰਾ ਜੀ, ਸ਼੍ਰੀ ਸੁਰਿੰਦਰ ਚੌਹਾਨ ਜੀ, ਸ਼੍ਰੀ ਰਾਜਕੁਮਾਰ ਭੱਲਾ ਜੀ, ਸ਼੍ਰੀ ਹਰਿ ਕ੍ਰਿਸ਼ਨ ਧੀਰ ਜੀ, ਸ਼੍ਰੀ ਰਵੀ ਕਪੂਰ ਜੀ, ਸ. ਗੁਰਕਿਰਪਾਲ ਸਿੰਘ ਜੀ, ਸ. ਹਰਿੰਦਰ ਸਿੰਘ ਜੀ, ਸ਼੍ਰੀ ਸਤੀਸ਼ ਚੁੱਘ ਜੀ, ਸ਼੍ਰੀ ਅਮਰਜੀਤ ਖੰਨਾ ਜੀ, ਸ਼. ਅਜੀਤ ਸਿੰਘ ਕਥੂਰੀਆ ਜੀ, ਸ.ਹਰਚਰਨ ਸਿੰਘ ਕੁਕੂ ਜੀ, ਸ਼੍ਰੀ ਬੱਬੂ ਥਾਪਰ ਜੀ, ਸ਼੍ਰੀ ਪ੍ਰਵੇਸ਼ ਜੀ, ਸ਼੍ਰੀ ਇੰਦਰਜੀਤ ਧਵਨ ਜੀ, ਸ਼੍ਰੀ ਪ੍ਰਭਾਕਰ ਜੀ, ਸੁਰਿੰਦਰ ਸ਼ਰਮਾ (ਪੱਪੂ) ਜੀ, ਜੀਵਨ ਜੋਤੀ ਟੰਡਨ ਜੀ, ਹੈਪੀ ਸ਼ੇਖੜੀ ਜੀ, ਲਾਡੀ ਜੀ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਵੀ ਸਮਾਗਮ ਦੀ ਰੌਣਕ ਵਧਾਈ।
ਤਿਉਹਾਰ ਦੌਰਾਨ ਕਲਾਕਾਰਾਂ ਵੱਲੋਂ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸ਼ਾਮ 5:45 ਵਜੇ, ਸੂਰਜ ਡੁੱਬਦੇ ਹੀ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ “ਜੈ ਸ਼੍ਰੀ ਰਾਮ” ਦੇ ਗੂੰਜਦੇ ਜੈਕਾਰਿਆਂ ਨਾਲ ਰਾਵਣ ਦੇ 60 ਫੁੱਟ ਉੱਚੇ ਪੁਤਲੇ ਨੂੰ ਅਗਨ ਭੇਂਟ ਕੀਤਾ ਗਿਆ। ਇਸ ਤੋਂ ਬਾਅਦ 55 ਫੁੱਟ ਉੱਚਾ ਕੁੰਭਕਰਨ ਅਤੇ 50 ਫੁੱਟ ਉੱਚਾ ਮੇਘਨਾਥ ਵੀ ਅੱਗ ਦੀਆਂ ਲਪਟਾਂ ਵਿੱਚ ਰਾਮ ਹੋ ਗਏ।
ਪਟਾਕਿਆਂ ਦੀ ਗੂੰਜ ਨਾਲ ਸਾਰਾ ਆਸਮਾਨ ਰੌਸ਼ਨ ਹੋ ਗਿਆ। ਹਰ ਪਾਸੇ ਲੋਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਉਤਸ਼ਾਹ ਦੇ ਚਾਨਣ ਦਿਖਾਈ ਦੇ ਰਹੇ ਸਨ। ਗਰਾਊਂਡ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਘਰਾਂ, ਦੁਕਾਨਾਂ ਅਤੇ ਇਮਾਰਤਾਂ ਦੇ ਛੱਤਾਂ ’ਤੇ ਵੀ ਲੋਕਾਂ ਦਾ ਰਸ਼ ਉਮੜਿਆ ਹੋਇਆ ਸੀ।
ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਸਮਾਗਮ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋਇਆ। ਲੋਕਾਂ ਨੇ ਇਸ ਅਦਭੁੱਤ ਨਜ਼ਾਰੇ ਦਾ ਪੂਰਾ ਆਨੰਦ ਮਾਣਿਆ ਅਤੇ ਨੇਕੀ ਦੀ ਜਿੱਤ ਦੇ ਇਸ ਤਿਉਹਾਰ ਨੂੰ ਹਿਰਦੇ ਨਾਲ ਸਾਂਭ ਲਿਆ।
Related