ਵਪਾਰਕ ਹਲਕਿਆਂ ‘ਚ ਦਹਿਸ਼ਤ
ਈਡੀ ਵੱਲੋਂ ਕੀਤੇ ਗਏ ਇਸ ਛਾਪੇਮਾਰੀ ਤੋਂ ਬਾਅਦ ਵਪਾਰਕ ਹਲਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਵਿੱਚ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕਾਰਵਾਈ ਦੇਖੀ ਜਾ ਸਕਦੀ ਹੈ।
ਅਧਿਕਾਰਤ ਬਿਆਨ ਦੀ ਉਡੀਕ
ਈਡੀ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਇਹ ਮਾਮਲਾ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਈਡੀ ਸਮੇਂ-ਸਮੇਂ ‘ਤੇ ਵਿੱਤੀ ਲੈਣ-ਦੇਣ, ਹਵਾਲਾ ਕਾਰੋਬਾਰ, ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਵਰਗੇ ਮਾਮਲਿਆਂ ਵਿੱਚ ਛਾਪੇਮਾਰੀ ਕਰਦਾ ਰਿਹਾ ਹੈ। ਪਿਛਲੇ ਸਮੇਂ ਵਿੱਚ ਵਿਭਾਗ ਨੇ ਪੰਜਾਬ ਵਿੱਚ ਕਈ ਵੱਡੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਟਿਕਾਣਿਆਂ ਵਿਰੁੱਧ ਕਾਰਵਾਈ ਕੀਤੀ ਹੈ।

