ਜਲੰਧਰ ( ਵਿੱਕੀ ਸੂਰੀ ):- ਪੰਜਾਬ ਦੀ ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਕੇ ਨਸ਼ੇ ਦੀ ਪੂਰਤੀ ਵਿੱਚ ਗਰਕ ਹੁੰਦੀ ਜਾ ਰਹੀ ਹੈ ਹੁਣ ਨੌਜਵਾਨ ਪੀੜੀ ਸਿਰਫ ਤੇ ਸਿਰਫ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰ ਰਹੀ ਹੈ। ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ। ਇਹੋ ਜਿਹਾ ਇੱਕ ਤਾਜ਼ਾ ਮਾਮਲਾ ਜਲੰਧਰ ਦੇ ਵੈਸਟ ਹਲਕੇ ਦੇ ਬਸਤੀ ਸ਼ੇਖ ਮੁਹੱਲਾ ਸਤਰਾਂ ਵਿੱਚ ਇੱਕ ਵਿਅਕਤੀ ਵਲੋਂ ਸਵੇਰ ਦੇ ਸਮੇਂ ਘਰ ਚ ਦਾਖਲ ਹੋ ਕੇ ਸਿਲੰਡਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਵੱਲੋਂ ਤਕਰੀਬਨ ਸਵੇਰੇ 8:30 ਵਜੇ ਘਰ ਚ ਵੜ ਕੇ ਸਿਲੰਡਰ ਚੋਰੀ ਕੀਤਾ ਗਿਆ ਹੈ। ਮੌਕੇ ਤੇ ਹੀ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਵਿੱਚ ਚੋਰ ਸਿਲੰਡਰ ਚੋਰੀ ਕਰਦਾ ਸਾਫ ਨਜ਼ਰ ਆ ਰਿਹਾ ਹੈ। ਹੁਣ ਇਹ ਦੇਖਣਾ ਹੋਏਗਾ ਕੀ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਕੀ ਕਾਰਵਾਈ ਕਰਦੀ ਹੈ ।