Skip to content
ਅੰਮ੍ਰਿਤਸਰ : ਡੀਆਰਆਈ ਅੰਮ੍ਰਿਤਸਰ ਦੀ ਖੇਤਰੀ ਇਕਾਈ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ‘ਤੇ ਇੱਕ ਯਾਤਰੀ ਨੂੰ ਰੋਕਿਆ, ਜਦੋਂ ਉਹ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਵਿੱਚ ਸਵਾਰ ਹੋਣ ਵਾਲਾ ਸੀ। ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਪੈਸਿਆਂ ਦੇ ਲਾਲਚ ਵਿੱਚ ਤਸਕਰੀ ਵਿੱਚ ਸ਼ਾਮਲ ਹੋ ਗਿਆ। ਜਾਂਚ ਦੌਰਾਨ, ਜਦੋਂ ਯਾਤਰੀ ਦੀ ਹਵਾਈ ਅੱਡੇ ਦੇ ਰਵਾਨਗੀ ਵਾਲੇ ਪਾਸੇ ਤਲਾਸ਼ੀ ਲਈ ਗਈ, ਤਾਂ ਉਸ ਦੇ ਚੈਕਿੰਗ ਬੈਗ ਵਿੱਚੋਂ 11 ਵੱਖ-ਵੱਖ ਮੁਦਰਾਵਾਂ ਬਰਾਮਦ ਹੋਈਆਂ, ਜੋ ਉਸ ਦੇ ਕੱਪੜਿਆਂ ਦੀਆਂ ਪਰਤਾਂ ਦੇ ਵਿਚਕਾਰ ਲੁਕੀਆਂ ਹੋਈਆਂ ਸਨ। ਭਾਰਤੀ ਮੁਦਰਾ ਵਿੱਚ ਇਸਦੀ ਕੁੱਲ ਕੀਮਤ 2.66 ਕਰੋੜ ਰੁਪਏ ਹੈ।
Related