ਸੋਮਵਾਰ ਸ਼ਾਮ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਰਿਹਾਇਸ਼ੀ ਫਲੈਟ ‘ਤੇ ਰਾਜ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ 95 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ ਲਗਭਗ 90 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏਟੀਐਸ ਦੇ ਸਹਾਇਕ ਪੁਲਿਸ ਕਮਿਸ਼ਨਰ ਐਸਐਲ ਚੌਧਰੀ ਨੇ ਕਿਹਾ, “ਪਾਲਡੀ ਖੇਤਰ ਵਿੱਚ ਸਥਿਤ ਅਵਿਸ਼ਕਰ ਅਪਾਰਟਮੈਂਟਸ ਦੇ ਇੱਕ ਫਲੈਟ ਤੋਂ ਲਗਭਗ 95.5 ਕਿਲੋ ਸੋਨਾ, ਹੋਰ ਗਹਿਣੇ ਅਤੇ 60-70 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਮੁਲਜ਼ਮ ਮੇਘ ਸ਼ਾਹ ਅਤੇ ਉਸ ਦੇ ਪਿਤਾ ਮਹਿੰਦਰ ਸ਼ਾਹ ਨੇ ਕਥਿਤ ਤੌਰ ‘ਤੇ ਫਲੈਟ ਵਿੱਚ ਲਗਭਗ 80-90 ਕਰੋੜ ਰੁਪਏ ਦੀ ਤਸਕਰੀ ਵਾਲਾ ਸੋਨਾ ਅਤੇ ਨਕਦੀ ਲੁਕਾਈ ਸੀ। ਉਨ੍ਹਾਂ ਦੀ ਸਹੀ ਕੀਮਤ ਦਾ ਪਤਾ ਲਗਾਉਣ ਲਈ ਗਣਨਾ ਕੀਤੀ ਜਾ ਰਹੀ ਹੈ।”