ਸੋਨਾ 2,328 ਰੁਪਏ ਅਤੇ ਚਾਂਦੀ 1,749 ਰੁਪਏ ਹੋਈ ਮਹਿੰਗੀ, 24 ਕੈਰੇਟ ਸੋਨਾ 1.44 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ

ਨਵੀਂ ਦਿੱਲੀ(ਅਮਿਤ ਨੱਖਵਾਲ): ਧਨਤੇਰਸ ਦੇ ਤਿਉਹਾਰ ਤੋਂ ਠੀਕ ਇੱਕ ਦਿਨ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਵਿੱਚ 2,328 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਕੀਮਤ ਵਧ ਕੇ ਲਗਭਗ 1.44 ਲੱਖ ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 4 ਨਵੰਬਰ ਨੂੰ ਸੋਨੇ ਦੀ ਕੀਮਤ 1.42 ਲੱਖ ਰੁਪਏ ਸੀ।

ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇੱਕ ਕਿਲੋ ਚਾਂਦੀ 1,749 ਰੁਪਏ ਮਹਿੰਗੀ ਹੋ ਕੇ 1.88 ਲੱਖ ਰੁਪਏ ‘ਤੇ ਪਹੁੰਚ ਗਈ ਹੈ, ਜਦਕਿ ਬੁੱਧਵਾਰ ਨੂੰ ਇਸ ਦੀ ਕੀਮਤ 1.86 ਲੱਖ ਰੁਪਏ ਸੀ।

ਨਵੰਬਰ ਮਹੀਨੇ ‘ਚ ਲਗਾਤਾਰ ਵਧ ਰਹੀਆਂ ਕੀਮਤਾਂ

ਨਵੰਬਰ ਮਹੀਨੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਚਾਰ ਦਿਨਾਂ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ ਸੋਨਾ ਕੁੱਲ 6,426 ਰੁਪਏ ਮਹਿੰਗਾ ਹੋ ਚੁੱਕਾ ਹੈ। ਉੱਥੇ ਹੀ ਚਾਂਦੀ ਦੀ ਕੀਮਤ ਵਿੱਚ ਵੀ 7,910 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

ਅੰਕੜਿਆਂ ਅਨੁਸਾਰ 2 ਨਵੰਬਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 1.38 ਲੱਖ ਰੁਪਏ ਸੀ, ਜਦਕਿ ਇੱਕ ਕਿਲੋ ਚਾਂਦੀ 1.80 ਲੱਖ ਰੁਪਏ ਵਿੱਚ ਮਿਲ ਰਹੀ ਸੀ। ਤਿਉਹਾਰੀ ਸੀਜ਼ਨ ਦੌਰਾਨ ਕੀਮਤਾਂ ਵਿੱਚ ਆ ਰਹੇ ਇਸ ਉਛਾਲ ਕਾਰਨ ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪੈ ਸਕਦਾ ਹੈ।

ਰਿਪੋਰਟ: ਅਮਿਤ ਨੱਖਵਾਲ