ਜਲੰਧਰ ( ਵਿੱਕੀ ਸੂਰੀ ,ਇਸ਼ਾਂਤ ) ਅੱਜ ਮਿਤੀ 22-10-2024 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਵਿਖੇ ਸਕੂਲ ਸਿੱਖਿਆ ਵਿਭਾਗ ਵਲੌਂ ਜਾਰੀ ਹਦਾਇਤਾਂ ਹੇਠ ਮੈਗਾ ਪੀ ਟੀ ਐਮ ਦਾ ਆਯੋਜਨ ਕੀਤਾ ਗਿਆ । ਇਸ ਦੋਰਾਨ ਅਧਿਆਪਕਾਂ ਵਲੋ ਬੱਚਿਆਂ ਦੇ ਮਾਤਾ ਪਿਤਾ ਨਾਲ ਇਮਤਿਹਾਨਾਂ ਵਿੱਚ ਕਾਰਗੁਜਾਰੀ, ਸਕੂਲ ਐਨਰੋਲਮੈਂਟ ਆਦਿ ਬਾਰੇ ਜਾਣਕਾਰੀ ਸਾਝੀਂ ਕੀਤੀ ਗਈ । ਇਸ ਦੋਰਾਨ ਸਭ ਤੋਂ ਮੁੱਖ ਆਕਰਸ਼ਨ ਸਕੂਲ ਸਿੱਖਿਆ ਵਿਭਾਗ ਵਲੌ ਸੁਰੂ ਕੀਤਾ ਨਵਾਂ ਉਪਰਾਲਾ ਬਿਜਨਸ ਬਲਾਸਟਰ ਸੀ । ਸਕੂਲ ਦੀ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋ ਵੱਖ-ਵੱਖ ਟੀਮਾਂ ਬਣਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਬਸਤੀ ਸ਼ੇਖ ਮੇਕੳਵਰ ਟੀਮ ਵਲੋ ਬਿਊਟੀ ਸਬੰਧੀ, ਫ੍ਰਿਸਕੀ ਫ੍ਰਿਟਰਜ ਵਲੌ ਵੱਖ ਵੱਖ ਤਰਾਂ ਦੇ ਪਕੋੜੇ ,ਅਤੇ ਟੀਮ ਕੋਲਡ ਬੋਲਡ ਸੈਂਡਵਿੱਚ ਵਲੋ ਵੱਖ ਵੱਖ ਤਰਾਂ ਦੇ ਸੈਂਡਵਿੱਚ ਬਣਾ ਕੇ ਸਟਾਲ ਲਗਾਏ ਗਏ । ਸਕੂਲ ਆਏ ਮਹਿਮਾਨਾਂ, ਬੱਚਿਆ ਦੇ ਮਾਤਾ ਪਿਤਾ ਵਲੋ ਇਸ ਦੀ ਭਰਭੂਰ ਸ਼ਲਾਘਾ ਕੀਤੀ ਗਈ । ਇਸ ਦੋਰਾਨ ਸਕੂਲ ਪ੍ਰਿੰਸੀਪਲ ਸ਼ੀਮਤੀ ਬਲਜੀਤ ਕੌਰ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਨਵਨੀਤ ਕੋਰ ਲੈਕਚਰਾਰ ਅਰਥਸ਼ਾਸ਼ਤਰ ਸ. ਹਰਿੰਦਰ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨ ਵੀ ਮੋਜੂਦ ਰਹੇ । Related ਸੰਪਾਦਨਾ ਨੈਵੀਗੇਸ਼ਨ आज का पंचांग ਨਵੇਂ ਵਿਆਹੇ ਜੋੜੇ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ