
Skip to content

ਫਿਰੋਜ਼ਪੁਰ (ਜਤਿੰਦਰ ਪਿੰਕਲ): ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ, ਬਲਾਕ ਘੱਲ ਖੁਰਦ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵਿਸ਼ਵ ਸਕਾਊਟ ਸਕਾਰਫ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਕਾਊਟਿੰਗ ਲਹਿਰ ਨਾਲ ਨਵੇਂ ਜੁੜੇ ਵਿਦਿਆਰਥੀਆਂ ਨੂੰ ਸਕਾਰਫ ਪਹਿਨਾ ਕੇ ਰਸਮੀ ਤੌਰ ‘ਤੇ ਸਕਾਊਟਿੰਗ ਵਿੱਚ ਸ਼ਾਮਲ ਕੀਤਾ ਗਿਆ।
ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਸਕਾਊਟ ਸਕਾਰਫ ਦਿਵਸ ਦਾ ਥੀਮ “ਇੱਕ ਸਕਾਰਫ਼, ਇੱਕ ਵਾਅਦਾ, ਇੱਕ ਲਹਿਰ” ਰੱਖਿਆ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵ ਸਕਾਊਟ ਸਕਾਰਫ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਹਰ ਸਾਲ 1 ਅਗਸਤ ਨੂੰ 1907 ਵਿੱਚ ਬ੍ਰਾਊਨਸੀ ਟਾਪੂ ‘ਤੇ ਲੱਗੇ ਪਹਿਲੇ ਸਕਾਊਟ ਕੈਂਪ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਸਕਾਊਟ ਵਾਅਦੇ, ਅਨੁਸ਼ਾਸਨ, ਦੇਸ਼ ਭਗਤੀ, ਕੈਂਪਿੰਗ, ਜੀਵਨ-ਕੌਸ਼ਲ ਅਤੇ ਸ਼ਖਸੀਅਤ ਵਿਕਾਸ ਵਰਗੀਆਂ ਕਦਰਾਂ-ਕੀਮਤਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਦਾ ਹੈ।
ਇਸ ਮੌਕੇ ਸਕੂਲ ਸਟਾਫ ਅਤੇ ਕੱਬ-ਬੁਲਬੁਲ ਵਿਦਿਆਰਥੀਆਂ ਨੇ ਧਰਤੀ ਨੂੰ ਹਰਿਆ-ਭਰਿਆ ਰੱਖਣ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰਣ ਵੀ ਲਿਆ। ਸਮਾਗਮ ਦੌਰਾਨ ਸਕੂਲ ਮੁਖੀ ਪਰਮਜੀਤ ਕੌਰ, ਕੰਚਨ ਬਾਲਾ, ਸੁਖਮੰਦਰ ਸਿੰਘ, ਨਿਰਮਲ ਕੌਰ, ਮੀਨਾ, ਗੁਰਦੇਵ ਕੌਰ ਅਤੇ ਸਰਵਜੀਤ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਰਿਹਾ।
Related