ਨਿਊ ਲਕਸ਼ਮੀਪੁਰਾ ਵਿੱਚ ਹਰਿਨਾਮ ਸੰਕੀਰਤਨ ਨਾਲ ਭਗਤੀਮਈ ਹੋਇਆ ਮਾਹੌਲ, ਭਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

ਜਲੰਧਰ (ਨਵੀਂ ਪੁਰੀ) :-ਕਾਰਤਿਕ ਮਾਸ ਦੀ ਪਾਵਨ ਬੇਲਾ ਅਤੇ ਇਕਾਦਸ਼ੀ ਦੇ ਸ਼ੁਭ ਦਿਹਾੜੇ ਮੌਕੇ ਸ੍ਰੀ ਗੌਰ ਹਰਿ ਸੰਕੀਰਤਨ ਮੰਡਲ ਵੱਲੋਂ ਨਿਊ ਲਕਸ਼ਮੀਪੁਰਾ ਵਿਖੇ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਭਗਤਾਂ ਨੇ ਹਰਿਨਾਮ ਸੰਕੀਰਤਨ ਕਰਦਿਆਂ ਪੂਰੇ ਇਲਾਕੇ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਪ੍ਰਭਾਤ ਫੇਰੀ ਰਤਨ ਲਾਲ ਸਿੰਗਲਾ ਜੀ ਦੇ ਨਿਵਾਸ ਸਥਾਨ ਤੋਂ ਸ਼ੁਰੂ ਹੋਈ ਅਤੇ ਨਗਰ ਦੀ ਪਰਿਕਰਮਾ ਕਰਨ ਉਪਰੰਤ ਉੱਥੇ ਹੀ ਵਿਸ਼ਰਾਮ ਹੋਇਆ।

ਸੰਕੀਰਤਨ ਦਾ ਸ਼ੁਭ ਆਰੰਭ ਸਨੀ ਦੂਆ, ਆਦਰਵ ਸ਼ਰਮਾ, ਗੋਬਿੰਦ ਸ਼ਰਮਾ, ਵਿਸ਼ਾਲ ਢੱਲ ਅਤੇ ਦੀਪਕ ਸ਼ਰਮਾ ਵੱਲੋਂ ਮੰਗਲਾਚਰਨ, ਗੁਰੂ ਵੰਦਨਾ, ਵੈਸ਼ਨਵ ਵੰਦਨਾ ਅਤੇ ਪੰਚਤੱਤਵ ਦੀ ਵੰਦਨਾ ਨਾਲ ਕੀਤਾ ਗਿਆ। ਇਸ ਉਪਰੰਤ ਰਾਜਨ ਸ਼ਰਮਾ ਨੇ ‘ਰਾਧੇ-ਰਾਧੇ ਗੋਬਿੰਦ, ਗੋਬਿੰਦ ਰਾਧੇ’ ਅਤੇ ਅਸ਼ਵਨੀ ਸੇਠੀ ਨੇ ‘ਜੈ ਜੈ ਰਾਧਾ ਰਮਣ, ਹਰਿ ਬੋਲ’ ਦਾ ਸੰਕੀਰਤਨ ਕੀਤਾ। ਵਿਸ਼ਾਲ ਢੱਲ ਨੇ ‘ਨਟਖਟ ਬੰਸੀ ਵਾਲੇ, ਗੋਕੁਲ ਦੇ ਰਾਜਾ’ ਅਤੇ ‘ਮੇਰੀ ਅੱਖੀਆਂ ਤਰਸ ਗਈਆਂ, ਅਬ ਤੋ ਆਜਾ’ ਵਰਗੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਪ੍ਰਭਾਤ ਫੇਰੀ ਦੌਰਾਨ ਠਾਕੁਰ ਜੀ ਦੀ ਪਾਲਕੀ ਦੀ ਸੇਵਾ ਵਾਸੂ ਨਾਗਪਾਲ ਅਤੇ ਸਮੀਰ ਜੀ ਵੱਲੋਂ ਕੀਤੀ ਗਈ। ਸੰਕੀਰਤਨ ਦੌਰਾਨ ਗੁਰਦੇਵ ਭਗਵਾਨ ਨੂੰ ਯਾਦ ਕਰਦਿਆਂ ਵ੍ਰਿੰਦਾ ਦੇਵੀ ਦੀਆਂ ਲੀਲਾਵਾਂ ਦਾ ਵਰਣਨ ਵੀ ਕੀਤਾ ਗਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਭਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਅੰਤ ਵਿੱਚ ਹਰੇ ਕ੍ਰਿਸ਼ਨ ਮਹਾਮੰਤਰ ਦੇ ਜਾਪ ਨਾਲ ਸੰਕੀਰਤਨ ਨੂੰ ਵਿਸ਼ਰਾਮ ਦਿੱਤਾ ਗਿਆ।

ਇਸ ਪਾਵਨ ਪ੍ਰਭਾਤ ਫੇਰੀ ਵਿੱਚ ਬੌਬੀ ਮਹਿਤਾ, ਦੀਪਕ ਚੋਪੜਾ, ਆਦਿਤਿਆ ਮੱਗੋ, ਵਿਪੁਲ ਸਿਸੋਦੀਆ, ਵਿੱਕੀ, ਸੰਜੇ ਕਾਲੀਆ, ਆਕਾਸ਼ ਮਲਹੋਤਰਾ, ਜਗਨਨਾਥ ਪ੍ਰਭੂ, ਨਿਤਾਈ ਦਾਸ, ਗੋਬਿੰਦ ਸ਼ਰਮਾ, ਆਦਰਵ ਸ਼ਰਮਾ, ਅਵਿਨਾਸ਼ ਸਿੰਗਲਾ, ਰਮੇਸ਼ ਸਿੰਗਲਾ, ਡਾ. ਅਭਿਨਵ ਸਿੰਗਲਾ, ਗਗਨਦੀਪ ਸਿੰਗਲਾ, ਪ੍ਰਦੀਪ ਚੋਪੜਾ, ਅਮੀਰਾਹ ਸਿੰਗਲਾ, ਮਾਧਵੀ ਸਿੰਗਲਾ, ਰਾਮਕਲੀ ਸਿੰਗਲਾ, ਰੋਜ਼ੀ ਸਿੰਗਲਾ, ਪ੍ਰੇਮ ਰਾਣੀ, ਅਨਾਮੀ ਚੋਪੜਾ, ਹੇਮਾ, ਸ਼ੈਲੀ ਅਤੇ ਅਦਵਿਕਾ ਸਮੇਤ ਹੋਰ ਵੀ ਕਈ ਸ਼ਰਧਾਲੂ ਸ਼ਾਮਲ ਹੋਏ। ਸਾਰੇ ਭਗਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹੋਏ ਭਜਨਾਂ ਦੀ ਧੁਨ ’ਤੇ ਝੂਮਦੇ ਨਜ਼ਰ ਆਏ।