ਇਹ ਵਿਸ਼ੇਸ਼ ਸਮਾਗਮ ਸ਼ਾਮ 7 ਵਜੇ ਤੋਂ 10 ਵਜੇ ਤੱਕ ਸਜਾਏ ਗਏ ਜਿਸ ਵਿੱਚ ਸਤਿਕਾਰਯੋਗ ਰਾਗੀ ਜੱਥੇ ਭਾਈ ਸਰਬਜੀਤ ਸਿੰਘ (ਨਿਊਜ਼ੀਲੈਂਡ), ਭਾਈ ਤਰਜਿੰਦਰ ਸਿੰਘ, ਅਭਿਤੇਜ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਨੇ ਹਿੱਸਾ ਲੈ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਚਰਨ ਪਾਵਨ ਦਿਵਸ ਮੌਕੇ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਸਮਰਪਿਤ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਦੇ ਨਾਲ-ਨਾਲ ਹਰਜਿੰਦਰ ਸਿੰਘ ਬਾਬਾ, ਅਮਰਪ੍ਰੀਤ ਸਿੰਘ ਰਿੰਕੂ, ਰਣਜੀਤ ਸਿੰਘ ਸੰਤ, ਗੁਰਸ਼ਰਨ ਸਿੰਘ, ਸਰਬਜੀਤ ਸਿੰਘ ਕਾਲੜਾ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤ ਪਾਲ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਅੰਮ੍ਰਿਤ ਵੇਲੇ 2:30 ਵਜੇ, ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਇਆਂ ਗਈਆਂ। ਥੜਾ ਸਾਹਿਬ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ, ਇਸ ਤੋਂ ਬਾਅਦ ਸ਼ਬਦ ਚੌਂਕੀ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਸੰਗਤਾਂ ਨੇ ਗੁਰੁ ਮਹਿਮਾ ਕੀਤਾ ਗਿਆ । ਉਪਰੰਤ, ਸ੍ਰੀ ਸੁਖਮਣੀ ਸਾਹਿਬ, ਪੰਜ ਬਾਣੀਆਂ ਦੇ ਨਿਤਨੇਮ ਕੀਤਾ ਗਿਆ ਅਤੇ ਫਿਰ ਭਾਈ ਜਬਰਤੋੜ ਸਿੰਘ ਅਤੇ ਭਾਈ ਤਰਜਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਰਸ ਭੀਣ ਕਰ ਦਿੱਤਾ।ਸਮਾਗਮ ਦੀ ਸਮਾਪਤੀ ਉਪਰੰਤ “ਗੁਰੂ ਕਾ ਲੰਗਰ” ਅਟੂਟ ਵਰਤਾਇਆ ਗਿਆ।