Skip to content
ਫਿ਼ਰੋਜ਼ਪੁਰ, ( ਜਤਿੰਦਰ ਪਿੰਕਲ ) ਅੱਜ ਪਿੰਡ ਕਰਮੂਵਾਲਾ ਵਿਖੇ ਅਜੇਦੀਪ ਸਿੰਘ ਦੇ ਨਿਵਾਸ ਤੇ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਦੀ ਇਕ ਹੰਗਾਮੀ ਮੀਟਿੰਗ ਹੋਈ। ਇਸ ਮੌਕੇ ਤੇ ਅਜੇਦੀਪ ਸਿੰਘ ਕਰਮੂਵਾਲਾ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਓਟ ਆਸਾਰਾ ਲਿਆ ਅਤੇ ਮਹਾਰਾਜ ਜੀ ਨੂੰ ਘਰੇ ਬੁਲਾ ਕੇ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਭੋਗ ਉਪਰੰਤ ਪਾਠੀ ਸਿੰਘ ਲਖਵਿੰਦਰ ਸਿੰਘ ਨੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ, ਅਰਦਾਸ ਬੇਨਤੀ ਅਜੇਦੀਪ ਸਿੰਘ ਅਤੇ ਕੁਲਵੰਤ ਸਿੰਘ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਅਜੇਦੀਪ ਸਿੰਘ ਨੂੰ ਬਲਾਕ ਘੱਲ ਖੁਰਦ ਦਾ ਪ੍ਰਧਾਨ ਬਨਾਇਆ ਅਤੇ ਕੁਲਵੰਤ ਸਿੰਘ ਨੂੰ ਜਲਾਲਾਬਾਦ ਦਾ ਵਾਈਸ ਪ੍ਰਧਾਨ ਬਨਾਇਆ ਗਿਆ। ਇਹ ਨਿਯੁਕਤੀ ਪੱਤਰ ਅਤੇ ਹਾਰ ਅਤੇ ਸਿਰੋਪਾਓ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੇ ਕੌਮੀ ਚੇਅਰਮੈਨ ਦੇ ਅਤੇ ਜਿ਼ਲ੍ਹਾ ਪ੍ਰਧਾਨ ਮਹਿਲਾ ਵਿੰਗ ਪ੍ਰਧਾਨ ਚਰਨਜੀਤ ਕੌਰ ਨੇ ਦਿੱਤੇ। ਇਸ ਮੌਕੇ ਤੇ ਕੌਮੀ ਚੇਅਰਮੈਨ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਪਾਰਟੀ ਦੱਬੇ ਕੁਚਲੇ ਲੋਕਾਂ ਦੀ ਜਮਾਤ ਹੈ ਅਤੇ ਕਿਸੇ ਵੀ ਮਜ਼ਦੂਰ ਕਿਸਾਨ ਨਾਲ ਕੋਈ ਧੱਕਾ ਹੁੰਦਾ ਹੈ ਸਾਡਾ ਮੋਰਚਾ ਉਨ੍ਹਾਂ ਦੇ ਨਾਲ ਖੜਦਾ ਹੈ। ਇਸ ਮੌਕੇ ਤੇ ਚਰਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਜਿ਼ਲ੍ਹਾ ਫਿ਼ਰੋਜ਼ਪੁਰ ਨੇ ਬੋਲਦਿਆਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਧ ਸਮੱਸਿਆ ਬੀਬੀਆਂ ਦੀ ਹੈ, ਜਿਨ੍ਹਾਂ ਨੂ ਅੱਜ ਦੇ ਨੌਜਵਾਨ ਵਿਆਹ ਕਰਵਾ ਕੇ ਬਾਅਦ ਵਿਚ ਕੁੜੀ ਦੇ ਪੇਕੇ ਘਰ ਭੇਜ਼ ਦਿੰਦੇ ਹਨ ਅਤੇ ਇਹੋ ਜਿਹੀਆਂ ਬੀਬੀਆਂ ਭੈਣਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਗਈਆਂ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਾਂਗੇ। ਇਸ ਮੌਕੇ ਤੇ ਮਨੋਹਰ ਲਾਲ ਕੌਮੀ ਚੇਅਰਮੈਨ, ਚਰਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਜਿ਼ਲ੍ਹਾ ਫਿ਼ਰੋਜ਼ਪੁਰ, ਰਣਜੀਤ ਸਿੰਘ, ਕਰਨਵੀਰ ਸਿੰਘ, ਅਨਮੋਲ ਸਿੰਘ, ਡਾ: ਸੇਵਕ ਸਿੰਘ, ਮਨਜੀਤ ਸਿੰਘ ਮੁੱਲਾਂਪੁਰ, ਅਕਾਸ਼ਦੀਪ ਸਿੰਘ, ਅਰਸ਼ਦੀਪ ਸਿੰਘ, ਜਗਮੀਤ ਸਿੰਘ, ਸੰਤੋਖ ਸਿੰਘ, ਕਰਮਜੀਤ ਸਿੰਘ ਜੈਮਲਵਾਲਾ, ਜੰਬਰਜੰਗ, ਰੁਪਿੰਦਰ ਕੌਰ, ਜ਼ਸਵਿੰਦਰ ਕੌਰ, ਜ਼ਸਵੀਰ ਕੌਰ, ਲਖਵਿੰਦਰ ਕੌਰ, ਜ਼ਸਪਾਲ ਸਿੰਘ, ਸਰਬਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਕਰ ਹਾਜ਼ਰ ਸਨ। ਇਸ ਮੌਕੇ ਤੇ ਅਜੇਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਜਿਹੜੀਆਂ ਸੇਵਾ ਮੈਨੂੰ ਪਾਰਟੀ ਨੇ ਦਿੱਤੀ ਹੈ ਮੈਂ ਤਨਦੇਹੀ ਨਾਲ ਨਿਭਾਵਾਂਗਾ। ਇਸੇ ਤਰ੍ਹਾਂ ਕੁਲਵੰਤ ਸਿੰਘ ਚੱਕ ਖੇੜੇ ਵਾਲੇ ਨੇ ਬੋਲਦਿਆਂ ਕਿਹਾ ਕਿ ਮੈਨੂੰ ਜ਼ੋ ਪਾਰਟੀ ਹੁਕਮ ਲਾਵੇਗੀ, ਮੈਂ ਹਮੇਸ਼ਾ ਤਿਆਰ ਕਰਾਂਗਾ ਅਤੇ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਸੇਵਾ ਨਿਭਾਵਾਗਾਂ। ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Related