Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਅੱਜ ਸੁਤੰਤਰਤਾ ਦਿਵਸ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ।ਸੁਤੰਤਰਤਾ ਦਿਵਸ ਦਾ ਆਗਾਜ਼ ਪਰਮਾਤਮਾ ਦੀ ਯਾਦ ਨਾਲ ਕੀਤਾ ਗਿਆ। ਇਸ ਤੋਂ ਉਪਰੰਤ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ, ਸੱਭਿਆਚਾਰਕ ਗਤੀਵਿਧੀਆਂ ਆਦਿ ਦੁਆਰਾ ਸੁਤੰਤਰਤਾ ਦਿਵਸ ਮਨਾਉਣ ਸੰਬੰਧੀ ਜਾਣਕਾਰੀ ਅਤੇ ਮਹੱਤਤਾ ਬਾਰੇ ਗਿਆਨ ਹਾਸਲ ਕੀਤਾ।
ਇਸ ਦੇ ਨਾਲ਼ ਹੀ ਸਕੂਲ ਦੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਜੀ ਨੇ ਵਿਦਿਆਰਥੀਆਂ ਨਾਲ਼ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੂੰ ਦੇਸ਼ ਲਈ ਜਾਨਾਂ ਕੁਰਬਾਨ ਕਰਕੇ ਆਜ਼ਾਦੀ ਦਿਵਾਉਣ ਵਾਲ਼ੇ ਬਹਾਦਰ ਸੂਰਮਿਆਂ ਬਾਰੇ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ।ਇਸ ਮੌਕੇ ‘ਤੇ ਸਕੂਲ ਦੇ ਚੇਅਰਮੈਨ ਸ. ਕੰਵਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਸ. ਸ਼ਰਨਪ੍ਰੀਤ ਸਿੰਘ ਸੰਧੂ ਡਾਇਰੈਕਟਰ ਸ. ਪਰਵਿੰਦਰ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਸ. ਸੁਭਾਸ਼ ਸਿੰਘ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਜੀ ਸ਼ਾਮਿਲ ਸਨ।
Related