Skip to content
ਜਲੰਧਰ (ਵਿੱਕੀ ਸੂਰੀ) ਜਲੰਧਰ ਵਿੱਚ ਦਿਨ ਦਿਹਾੜੇ ਗੋਲੀ ਚੱਲਣ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਬਜੀ ਮੰਡੀ ਵਿੱਖੇ ਪਿੱਛਲੇ ਕਈ ਦਿਨਾਂ ਤੋਂ ਤਕਰਾਰ ਦੀ ਸਥਿਤੀ ਬਣੀ ਹੋਈ ਸੀ, ਜਿਸ ਦੇ ਤਹਿਤ ਸਬਜ਼ੀ ਮੰਡੀ ਦੇ ਨੁਮਾਇਦਿਆਂ ਨੇ ਅੱਜ ਇਕ ਮੀਟਿੰਗ ਦੇ ਵਿੱਚ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਕਿਸ ਤਰਾ ਚਲੀ ਇਸ ਕਾਰਨ ਦਾ ਹਜੇ ਤਕ ਪਤਾ ਨਹੀਂ ਲੱਗ ਸਕਿਆ। ਸੂਤਰਾਂ ਦੇ ਹਵਾਲਿਆਂ ਤੋਂ ਪਤਾ ਚੱਲਿਆ ਕਿ ਜਿਸ ਰਿਵਾਲਵਰ ਤੋਂ ਗੋਲੀ ਚਲੀ ਉਹ ਰਿਵਾਲਵਰ ਇਕ ਵਕੀਲ ਦੀ ਹੈ। ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਨੇੜੇ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।
ਗੋਲੀ ਚੱਲਣ ਕਾਰਨ ਸਬਜ਼ੀ ਮੰਡੀ ਦੇ ਵਿੱਚ ਪੂਰਾ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਲੋਕ ਦਬੀ ਆਵਾਜ਼ ਦੇ ਵਿੱਚ ਕਹਿ ਰਹੇ ਹਨ ਕਿ ਅੱਜ ਕੱਲ ਸਬਜ਼ੀ ਮੰਡੀ ਦੇ ਵਿੱਚ ਗੁੰਡਾਗਰਦੀ ਬਹੁਤ ਵੱਧ ਗਈ ਹੈ ਪਰ ਕੋਈ ਵੀ ਗੱਲ ਕਰਨ ਤੋਂ ਡਰਦਾ ਹੈ। ਪਹਿਲਾਂ ਸਬਜ਼ੀ ਮੰਡੀ ਵਿੱਚ ਬਹੁਤ ਹੀ ਆਰਾਮ ਨਾਲ ਕੰਮ ਹੁੰਦਾ ਸੀ ਪਰ ਸਬਜ਼ੀ ਮੰਡੀ ਵਿੱਚ ਜਦੋਂ ਦੀ ਨਵੀਂ ਟੀਮ ਆਈ ਹੈ ਉਦੋਂ ਦਾ ਮਾਹੌਲ ਗਰਮਾਇਆ ਹੋਇਆ ਹੈ। ਆਓ ਦੇਖਦੇ ਹਾਂ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਕਿਸ ਤੇ ਕਰਦੀ ਹੈ।
Related