Skip to content
ਅਸ਼ੋਕ ਸਰੀਨ ਹਿੱਕੀ ਨੇ ਕੀਤਾ ਨਿਯੁਕਤੀਆਂ ਦਾ ਐਲਾਨ, ਨਵੀਨ ਪਰਭਾਕਰ, ਵਿਕਾਸ ਢਾਂਡਾ, ਪਾਰਥ ਢੱਲ, ਨਰੇਸ਼ ਦੀਵਾਨ, ਜੋਤੀ ਟੰਡਨ ਅਤੇ ਭੁਵਨ ਮਲਹੋਤਰਾ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਜਲੰਧਰ (ਸੁਰਿੰਦਰ ਸ਼ਰਮਾ/ਅਰਸ਼ਦੀਪ ਸਿੰਘ ਕਾਲੜਾ): ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਹਾਈਕਮਾਂਡ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੰਗਠਨ ਦਾ ਵਿਸਥਾਰ ਕਰਦਿਆਂ ਵੱਖ-ਵੱਖ ਸੈੱਲਾਂ ਦੇ ਜ਼ਿਲ੍ਹਾ ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।
ਇਸ ਮੌਕੇ ਭਾਜਪਾ ਕੌਂਸਲਰ ਵਾਰਡ ਨੰਬਰ 50 ਅਤੇ ਨਗਰ ਨਿਗਮ ਜਲੰਧਰ ਦੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਸਾਰੇ ਨਵ-ਨਿਯੁਕਤ ਜ਼ਿਲ੍ਹਾ ਕਨਵੀਨਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਅਹੁਦੇਦਾਰ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ।
ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜ਼ਿਲ੍ਹਾ ਜਨਰਲ ਸਕੱਤਰ ਦੀਪਕ ਤੇਲੂ, ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਅਤੇ ਜ਼ਿਲ੍ਹਾ ਸੈੱਲ ਕੋਆਰਡੀਨੇਟਰ ਸੰਜੀਵ ਮਣੀ ਤੇ ਰਾਘਵ ਜੋਤੀ ਨੇ ਪਾਰਟੀ ਹਾਈਕਮਾਂਡ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ।
ਨਿਯੁਕਤੀਆਂ ਤਹਿਤ ਸਾਬਕਾ ਸਬ-ਇੰਸਪੈਕਟਰ ਨਵੀਨ ਪਰਭਾਕਰ ਨੂੰ ਜ਼ਿਲ੍ਹਾ ਐਕਸ-ਸਰਵਿਸਮੈਨ ਸੈੱਲ ਦਾ ਕਨਵੀਨਰ, ਪ੍ਰਸਿੱਧ ਵਪਾਰੀ ਵਿਕਾਸ ਢਾਂਡਾ ਨੂੰ ਜ਼ਿਲ੍ਹਾ ਰਾਈਸ ਟਰੇਡ ਸੈੱਲ ਦਾ ਕਨਵੀਨਰ, ਪਾਰਥ ਢੱਲ ਨੂੰ ਜਨਰੇਸ਼ਨ ਜ਼ੈੱਡ (Gen Z) ਸੈੱਲ ਦਾ ਕਨਵੀਨਰ, ਅਧਿਆਪਕ ਜਗਮੋਹਨ ਮਾਗੋ ਨੂੰ ਜ਼ਿਲ੍ਹਾ ਐਜੂਕੇਸ਼ਨ ਸੈੱਲ ਦਾ ਕਨਵੀਨਰ, ਜੋਤੀ ਟੰਡਨ ਨੂੰ ਇੰਡਸਟਰੀ ਸੈੱਲ ਦਾ ਕਨਵੀਨਰ, ਨਰੇਸ਼ ਦੀਵਾਨ ਨੂੰ ਐਮ.ਐਸ.ਐਮ.ਈ. ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਭੁਵਨ ਮਲਹੋਤਰਾ ਨੂੰ ਜ਼ਿਲ੍ਹਾ ਸਵਰਨਕਾਰ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਸੰਗਠਨ ਵਿੱਚ ਮਿਹਨਤੀ, ਤਜਰਬੇਕਾਰ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਵੱਖ-ਵੱਖ ਸੈੱਲਾਂ ਰਾਹੀਂ ਸਮਾਜ ਦੇ ਅਲੱਗ-ਅਲੱਗ ਵਰਗਾਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਲੋੜਾਂ ਨੂੰ ਸੰਗਠਨ ਤੱਕ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਭਾਜਪਾ ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਜ਼ਿਲ੍ਹਾ ਸਕੱਤਰ ਸੰਨੀ ਸ਼ਰਮਾ, ਬਲਜੀਤ ਪ੍ਰਿੰਸ, ਵਿਸ਼ਨੂੰ ਜੋਸ਼ੀ, ਰਜਿੰਦਰ ਪੱਪੀ, ਲਲਿਤ ਬੱਬੂ ਅਤੇ ਜਲੰਧਰ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸਾਹਿਲ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਕੈਪਸ਼ਨ: ਨਵ-ਨਿਯੁਕਤ ਜ਼ਿਲ੍ਹਾ ਸੈੱਲ ਕਨਵੀਨਰਾਂ ਨੂੰ ਵਧਾਈ ਦਿੰਦੇ ਹੋਏ ਭਾਜਪਾ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜਨਰਲ ਸਕੱਤਰ ਦੀਪਕ ਤੇਲੂ, ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਅਤੇ ਹੋਰ ਆਗੂ।
Related