
Skip to content
ਜਲੰਧਰ (ਹੀਰਾ ਲਾਲ) — ਪੰਜਾਬ ਦੇ ਜਲੰਧਰ ਦੇ ਹੋਨਹਾਰ ਪਾਵਰਲਿਫਟਰ ਭਾਰਤ ਨੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹੋਏ GPC ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਵਿਸ਼ਵ ਪੱਧਰੀ ਮੁਕਾਬਲਾ 19 ਤੋਂ 25 ਅਕਤੂਬਰ 2026 ਤੱਕ ਪੋਲੈਂਡ ਦੇ ਪਾਬਿਆਨਿਸੇ ਸ਼ਹਿਰ ਵਿੱਚ ਕਰਵਾਇਆ ਜਾਵੇਗਾ।ਭਾਰਤੀ ਟੀਮ ਲਈ ਚੋਣ ਟ੍ਰਾਇਲ 22 ਮਾਰਚ 2026 ਨੂੰ ਹਰਿਆਣਾ ਦੇ ਸੋਨੀਪਤ ਵਿੱਚ ਹੋਏ, ਜਿੱਥੇ ਦੇਸ਼ ਭਰ ਤੋਂ ਖਿਡਾਰੀਆਂ ਨੇ ਭਾਗ ਲਿਆ। ਕੜੀ ਟੱਕਰ ਦੇ ਬਾਵਜੂਦ ਭਾਰਤ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਚੋਣਕਰਤਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਟੀਮ ਵਿੱਚ ਆਪਣੀ ਜਗ੍ਹਾ ਬਣਾਈ।ਇਸ ਮੁਕਾਬਲੇ ਦੌਰਾਨ ਸਕਵਾਟ, ਬੈਂਚ ਪ੍ਰੈੱਸ, ਡੈੱਡਲਿਫਟ ਅਤੇ ਸਟ੍ਰਿਕਟ ਕਰਲ ਵਰਗੇ ਇਵੈਂਟ ਕਰਵਾਏ ਗਏ, ਜਿਨ੍ਹਾਂ ਵਿੱਚ ਭਾਰਤ ਨੇ ਸ਼ਾਨਦਾਰ ਤਾਕਤ ਅਤੇ ਤਕਨੀਕ ਦਾ ਪ੍ਰਦਰਸ਼ਨ ਕੀਤਾ।
ਨੇਚੁਰਲ ਸਟ੍ਰਾਂਗ ਪਾਵਰਲਿਫਟਿੰਗ ਫੈਡਰੇਸ਼ਨ ਵੱਲੋਂ ਜਾਰੀ ਚੋਣ ਪੱਤਰ ਅਨੁਸਾਰ ਭਾਰਤ ਸੀਨੀਅਰ ਕੈਟਾਗਰੀ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਇਸ ਉਪਲਬਧੀ ਨਾਲ ਜਲੰਧਰ ਅਤੇ ਸਮੂਹ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਭਾਰਤ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ, ਪਰਿਵਾਰ ਅਤੇ ਸਮਰਥਕਾਂ ਨੂੰ ਦਿੱਤਾ ਹੈ। ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਭਾਰਤ ਅੰਤਰਰਾਸ਼ਟਰੀ ਮੰਚ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਮੈਡਲ ਜਿੱਤ ਸਕਦੇ ਹਨ।Related