Skip to content
ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਜਸਵਿੰਦਰ ਪਾਲ ਸਿੰਘ ਨੇ ਬਤੌਰ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਵਿਖੇ ਲਗਭਗ 17 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਵਿਭਾਗੀ ਤਰੱਕੀ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਫਿੱਡੇ ਵਿਖੇ ਬਤੌਰ ਹੈੱਡ ਟੀਚਰ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਉਨ੍ਹਾਂ ਨੂੰ ਹੈੱਡ ਟੀਚਰ ਵਜੋਂ ਅਹੁਦਾ ਸੰਭਾਲਣ ਸਮੇਂ ਬੀ.ਪੀ.ਈ.ਓ. ਘੱਲ ਖੁਰਦ ਸ. ਅੰਮ੍ਰਿਤਪਾਲ ਸਿੰਘ ਬਰਾੜ, ਸ੍ਰੀ ਸੁਭਾਸ਼ ਚੰਦਰ ਡੀ.ਆਰ.ਸੀ., ਸੀ.ਐੱਚ.ਟੀ. ਬਿਬੇਕਾਨੰਦ ਅਤੇ ਹਰਮਿੰਦਰ ਸਿੰਘ, ਐੱਚ.ਟੀ. ਕਾਲੀਏ ਵਾਲਾ ਪਰਮਜੀਤ ਕੌਰ, ਬੀ.ਆਰ.ਸੀ. ਹਰਵਿੰਦਰ ਸਿੰਘ ਸਿੱਧੂ, ਮਿਹਰ ਸਿੰਘ ਜੋਸਨ, ਸਰਬਜੀਤ ਸਿੰਘ ਭਾਵੜਾ, ਮਲਕੀਤ ਸਿੰਘ ਹਰਾਜ, ਰਛਪਾਲ ਸਿੰਘ ਗਿੱਲ, ਜਸਪਾਲ ਸਿੰਘ, ਅਮਨਦੀਪ ਸਿੰਘ, ਸੰਦੀਪ ਕੰਬੋਜ, ਗਗਨਦੀਪ ਸਿੰਘ ਬਰਾੜ, ਮਹਿੰਦਰ ਪਾਲ ਚੌਹਾਨ, ਸੁਖਮੰਦਰ ਸਿੰਘ, ਬਲਜੀਤ ਸਿੰਘ ਮੁੱਦਕੀ, ਦਾਰਾ ਸਿੰਘ ਅਕਾਊਂਟੈਂਟ ਅਤੇ ਪਰਮਜੀਤ ਸਿੰਘ ਪੰਮਾ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਫਿੱਡੇ ਦਾ ਸਮੂਹ ਸਟਾਫ਼ ਹਾਜ਼ਰ ਸੀ।
ਇਸ ਮੌਕੇ ਰਜਿੰਦਰ ਸਿੰਘ ਰਾਜਾ, ਹਰਪ੍ਰੀਤ ਸਿੰਘ ਸੀ.ਐੱਚ.ਟੀ., ਸੰਦੀਪ ਕਟਾਰੀਆ ਸੀ.ਐੱਚ.ਟੀ., ਲਖਵਿੰਦਰ ਸਿੰਘ ਹਾਂਡਾ, ਮੈਡਮ ਕੰਚਨ ਬਾਲਾ, ਰੇਸ਼ਮ ਸਿੰਘ ਐੱਚ.ਟੀ. ਉਗੋਕੇ ਅਤੇ ਅੰਗਰੇਜ਼ ਸਿੰਘ ਸਮੇਤ ਸਾਥੀ ਅਧਿਆਪਕਾਂ ਨੇ ਜਸਵਿੰਦਰ ਪਾਲ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
Related