Skip to content
ਕਰਵਾ ਚੌਥ ਅੱਜ, ਪੰਜਾਬ ਦੇ ਸ਼ਹਿਰਾਂ ਵਿੱਚ ਰਾਤ 8 ਵਜੇ ਤੋਂ ਬਾਅਦ ਹੋਣਗੇ ਚੰਦਰਮਾ ਦੇ ਦਰਸ਼ਨ
ਜਲੰਧਰ ਵਿੱਚ ਰਾਤ 8:10 ਵਜੇ, ਅੰਮ੍ਰਿਤਸਰ ਵਿੱਚ 8:12 ਅਤੇ ਲੁਧਿਆਣਾ ਵਿੱਚ 8:11 ਵਜੇ ਚੰਦ ਨਿਕਲਣ ਦੀ ਸੰਭਾਵਨਾ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਦੇਸ਼ ਭਰ ਵਿੱਚ ਅੱਜ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਦੀਆਂ ਹਨ। ਦਿਨ ਭਰ ਨਿਰਜਲਾ ਵਰਤ ਰੱਖਣ ਤੋਂ ਬਾਅਦ ਔਰਤਾਂ ਨੂੰ ਰਾਤ ਸਮੇਂ ਚੰਦਰਮਾ ਦੇ ਦਰਸ਼ਨਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਚੰਦ ਦੇ ਦਰਸ਼ਨ ਕਰਕੇ ਅਰਘ ਦੇਣ ਅਤੇ ਪਤੀ ਦੇ ਹੱਥੋਂ ਪਾਣੀ ਪੀਣ ਤੋਂ ਬਾਅਦ ਵਰਤ ਖੋਲ੍ਹਣ ਦੀ ਪਰੰਪਰਾ ਹੈ।
ਪੰਚਾਂਗ ਅਨੁਸਾਰ, ਕਰਵਾ ਚੌਥ ਵਾਲੇ ਦਿਨ ਵੱਖ-ਵੱਖ ਸ਼ਹਿਰਾਂ ਵਿੱਚ ਚੰਦਰਮਾ ਨਿਕਲਣ ਦਾ ਸਮਾਂ ਵੱਖਰਾ ਹੋ ਸਕਦਾ ਹੈ। ਮੌਸਮ ਸਾਫ਼ ਰਹਿਣ ਦੀ ਸੂਰਤ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ਵਿੱਚ ਨਿਰਧਾਰਤ ਸਮੇਂ ਦੇ ਆਸ-ਪਾਸ ਚੰਦਰਮਾ ਦੇ ਦਰਸ਼ਨ ਹੋਣ ਦੀ ਸੰਭਾਵਨਾ ਹੈ।
ਜਲੰਧਰ ਵਿੱਚ ਰਾਤ 8:10 ਵਜੇ ਨਿਕਲ ਸਕਦਾ ਹੈ ਚੰਦ
ਪੰਡਿਤ ਅਨਿਲ ਕੁਮਾਰ ਸ਼ੁਕਲਾ ਅਨੁਸਾਰ, ਮੌਸਮ ਅਨੁਕੂਲ ਰਹਿਣ ’ਤੇ ਜਲੰਧਰ ਵਿੱਚ ਰਾਤ 8:10 ਵਜੇ ਚੰਦਰਮਾ ਦਿਖਾਈ ਦੇਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਰਾਤ 8:12 ਵਜੇ ਅਤੇ ਲੁਧਿਆਣਾ ਵਿੱਚ 8:11 ਵਜੇ ਚੰਦ ਨਿਕਲਣ ਦਾ ਅਨੁਮਾਨ ਹੈ। ਹਾਲਾਂਕਿ, ਬੱਦਲਵਾਈ ਅਤੇ ਸਥਾਨਕ ਮੌਸਮੀ ਹਾਲਾਤਾਂ ਕਾਰਨ ਚੰਦਰਮਾ ਦੇ ਦਰਸ਼ਨ ਕਰਨ ਵਿੱਚ ਦੇਰੀ ਹੋ ਸਕਦੀ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਚੰਦ ਨਿਕਲਣ ਦਾ ਸੰਭਾਵਿਤ ਸਮਾਂ
-
ਜਲੰਧਰ: ਰਾਤ 8:10 ਵਜੇ
-
ਅੰਮ੍ਰਿਤਸਰ: ਰਾਤ 8:12 ਵਜੇ
-
ਫਰੀਦਕੋਟ: ਰਾਤ 8:16 ਵਜੇ
-
ਫਿਰੋਜ਼ਪੁਰ: ਰਾਤ 8:16 ਵਜੇ
-
ਮੋਗਾ: ਰਾਤ 8:14 ਵਜੇ
-
ਬਠਿੰਡਾ: ਰਾਤ 8:17 ਵਜੇ
-
ਲੁਧਿਆਣਾ: ਰਾਤ 8:11 ਵਜੇ
-
ਸੰਗਰੂਰ: ਰਾਤ 8:13 ਵਜੇ
-
ਪਟਿਆਲਾ: ਰਾਤ 8:10 ਵਜੇ
-
ਚੰਡੀਗੜ੍ਹ: ਰਾਤ 8:05 ਵਜੇ
-
ਰੋਪੜ: ਰਾਤ 8:08 ਵਜੇ
-
ਪੰਚਕੂਲਾ: ਰਾਤ 8:07 ਵਜੇ
ਹਰਿਆਣਾ ਅਤੇ ਰਾਜਸਥਾਨ ਦੇ ਸ਼ਹਿਰਾਂ ਵਿੱਚ ਚੰਦਰਮਾ ਦੇ ਦਰਸ਼ਨਾਂ ਦਾ ਸਮਾਂ
-
ਜੀਂਦ: ਰਾਤ 8:14 ਵਜੇ
-
ਸਿਰਸਾ: ਰਾਤ 8:19 ਵਜੇ
-
ਰੋਹਤਕ: ਰਾਤ 8:14 ਵਜੇ
-
ਪਾਣੀਪਤ: ਰਾਤ 8:11 ਵਜੇ
-
ਗੁਰੂਗ੍ਰਾਮ: ਰਾਤ 8:04 ਵਜੇ
-
ਸ੍ਰੀਗੰਗਾਨਗਰ: ਰਾਤ 8:22 ਵਜੇ
ਕਰਵਾ ਚੌਥ ’ਤੇ ਚੰਦ ਦੇ ਦਰਸ਼ਨਾਂ ਦੀ ਉਡੀਕ
ਕਰਵਾ ਚੌਥ ਦੇ ਦਿਨ ਔਰਤਾਂ ਸਵੇਰੇ ਸਰਗੀ ਖਾਣ ਤੋਂ ਬਾਅਦ ਵਰਤ ਸ਼ੁਰੂ ਕਰਦੀਆਂ ਹਨ। ਸ਼ਾਮ ਨੂੰ ਕਰਵਾ ਚੌਥ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਿਆ ਜਾਂਦਾ ਹੈ। ਇਸ ਤਿਉਹਾਰ ਨੂੰ ਲੈ ਕੇ ਵਿਆਹੁਤਾ ਔਰਤਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ।
ਨੋਟ: ਉੱਪਰ ਦਿੱਤੇ ਗਏ ਸਮੇਂ ਸੰਭਾਵਿਤ ਹਨ। ਅਸਲ ਚੰਦ ਨਿਕਲਣ ਦਾ ਸਮਾਂ ਸਥਾਨਕ ਹਾਲਾਤਾਂ ਅਤੇ ਮੌਸਮ ਦੇ ਅਨੁਸਾਰ ਕੁਝ ਅੱਗੇ-ਪਿੱਛੇ ਹੋ ਸਕਦਾ ਹੈ। ਇਸ ਲਈ ਔਰਤਾਂ ਨੂੰ ਆਪਣੇ ਇਲਾਕੇ ਵਿੱਚ ਚੰਦਰਮਾ ਦੇ ਅਸਲ ਦਰਸ਼ਨ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।
Related