ਜਲੰਧਰ (ਵਿੱਕੀ ਸੂਰੀ) ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਬਸਤੀ ਸ਼ੇਖ ਦਰਵੇਸ਼ ਜਲੰਧਰ ਵਿਖੇ ਚਰਨ ਪਾਵਨ ਦਿਵਸ ਮੌਕੇ ਕਥਾ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸਿੱਖ ਪੰਥ ਦੇ ਸਿਰਮੋਰ ਮੋਢੀ ਕਥਾਵਾਚਕ ਗਿਆਨੀ ਬਲਦੇਵ ਸਿੰਘ (ਪਾਉਂਟਾ ਸਾਹਿਬ ਵਾਲੇ), ਭਾਈ ਮਨਦੀਪ ਸਿੰਘ ਜੀ ਮੁਰੀਦ, ਭਾਈ ਮਨਜੀਤ ਸਿੰਘ ਜੀ (ਪ੍ਰਚਾਰਕ ਸ਼੍ਰੋ.ਗੁ.ਪ੍ਰ.ਕਮੇਟੀ), ਅਤੇ ਭਾਈ ਤੇਜ ਸਿੰਘ ਜੀ ਨੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸ ਤੋਂ ਬਾਅਦ ਸਾਰੇ ਕਥਾਵਾਚਕਾਂ ਨੂੰ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਨਿਤ ਕੀਤਾ। ਇਸ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਦੇ ਪ੍ਰਧਾਨ ਸ. ਗੁਰ ਕਿਰਪਾਲ ਸਿੰਘ ਜੀ ਨੂੰ ਵੀ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਮੌਕੇ ਵਾਰਡ ਨੂੰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਸ. ਤਰਲੋਚਨ ਸਿੰਘ ਛਾਬੜਾ ਅਤੇ ਸ. ਅਮਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ।