
Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਭਾਰਤੀ ਰੇਲਵੇ ਦੁਆਰਾ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਕਵਚ 4.0 ਨੂੰ ਉੱਚ ਘਣਤਾ (ਹਾਈ ਡੈਨਸਿਟੀ) ਵਾਲੇ ਦਿੱਲੀ-ਮੁੰਬਈ ਮਾਰਗ ਦੇ ਮਥੁਰਾ-ਕੋਟਾ ਰੇਲਖੰਡ ‘ਤੇ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿੱਚ ਰੇਲਵੇ ਸੁਰੱਖਿਆ ਪ੍ਰਣਾਲੀਆਂ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਨੇ ਮਾਨਯੋਗ ਪ੍ਰਧਾਨ 2000ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਆਤਮਨਿਰਭਰ ਭਾਰਤ’ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਕਵਚ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਨੂੰ ਸਵਦੇਸ਼ੀ ਰੂਪ ਨਾਲ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ ਕੀਤਾ ਹੈ।ਕਵਚ 4.0 ਇੱਕ ਅਤਿਆਧੁਨਿਕ ਤਕਨੀਕੀ ਪ੍ਰਣਾਲੀ ਹੈ। ਇਸਨੂੰ ਜੁਲਾਈ 2024 ਵਿੱਚ RDSO (ਰਿਸਰਚ ਡਿਜ਼ਾਈਨਜ਼ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਕਈ ਵਿਕਸਿਤ ਦੇਸ਼ਾਂ ਨੂੰ ਅਜਿਹੀ ਟ੍ਰੇਨ ਸੁਰੱਖਿਆ ਪ੍ਰਣਾਲੀ ਨੂੰ ਵਿਕਸਿਤ ਅਤੇ ਸਥਾਪਿਤ ਕਰਨ ਵਿੱਚ 20 ਤੋਂ 30 ਸਾਲ ਲੱਗ ਗਏ। ਕੋਟਾ-ਮਥੁਰਾ ਰੇਲਖੰਡ ‘ਤੇ ਕਵਚ 4.0 ਬਹੁਤ ਘੱਟ ਸਮੇਂ ਵਿੱਚ ਸਥਾਪਿਤ ਕੀਤਾ ਗਿਆ ਹੈ, ਜੋ ਕਿ ਇੱਕ ਵੱਡੀ ਉਪਲਬਧੀ ਹੈ। ਸੁਤੰਤਰਤਾ ਤੋਂ ਬਾਅਦ 60 ਸਾਲਾਂ ਤੱਕ ਦੇਸ਼ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਦੀਆਂ ਉੱਨਤ ਟ੍ਰੇਨ ਸੁਰੱਖਿਆ ਪ੍ਰਣਾਲੀਆਂ ਨੂੰ ਸਥਾਪਿਤ ਨਹੀਂ ਕੀਤਾ ਗਿਆ। ਹੁਣ ਕਵਚ ਪ੍ਰਣਾਲੀ ਨੂੰ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਹੈ, ਤਾਂ ਜੋ ਟ੍ਰੇਨ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਭਾਰਤੀ ਰੇਲਵੇ ਅਗਲੇ 6 ਸਾਲਾਂ ਦੇ ਅੰਦਰ ਦੇਸ਼ ਭਰ ਦੇ ਵੱਖ-ਵੱਖ ਰੇਲ ਮਾਰਗਾਂ ‘ਤੇ ਕਵਚ 4.0 ਨੂੰ ਸਥਾਪਿਤ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਤੱਕ 30,000 ਤੋਂ ਵੱਧ ਲੋਕਾਂ ਨੂੰ ਕਵਚ ਪ੍ਰਣਾਲੀ ‘ਤੇ ਸਿਖਲਾਈ ਦਿੱਤੀ ਜਾ ਚੁੱਕੀ ਹੈ। IRISET (ਭਾਰਤੀਲ ਇੰਜੀਨੀਅਰਿੰਗ ਐਂਡ ਦੂਰਸੰਚਾਰ ਸੰਸਥਾਨ) ਨੇ AICTE ਤੋਂ ਮਾਨਤਾ ਪ੍ਰਾਪਤ 17 ਇੰਜੀਨੀਅਰਿੰਗ ਕਾਲਜਾਂ, ਸੰਸਥਾਨਾਂ, ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਹੈ, ਤਾਂ ਜੋ ਬੀ. ਟੈਕ ਪਾਠਕ੍ਰਮ ਵਿੱਚ ਕਵਚ ਨੂੰ ਸ਼ਾਮਲ ਕੀਤਾ ਜਾ ਸਕੇ। ਕਵਚ ਨਾਲ ਲੋਕੋ ਪਾਇਲਟਾਂ ਨੂੰ ਮਦਦ ਮਿਲੇਗੀ: ਬ੍ਰੇਕ ਪ੍ਰਭਾਵੀ ਢੰਗ ਨਾਲ ਲਗਾਉਣ ਵਿੱਚ ਅਤੇ ਧੁੰਦ ਵਰਗੀਆਂ ਘੱਟ ਦ੍ਰਿਸ਼ਟੀ ਦੀ ਹਾਲਤ ਵਿੱਚ ਸਿਗਨਲ ਦੇਖਣ ਲਈ ਬਾਹਰ ਦੇਖਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੂੰ ਸਾਰੀ ਜਾਣਕਾਰੀ ਕੈਬਿਨ ਦੇ ਅੰਦਰ ਲੱਗੇ ਡੈਸ਼ਬੋਰਡ ‘ਤੇ ਦਿਖਾਈ ਦੇਵੇਗੀ।ਕੀ ਹੈ ਕਵਚ?
ਕਵਚ ਇੱਕ ਸਵਦੇਸ਼ੀ ਰੂਪ ਨਾਲ ਵਿਕਸਤ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ, ਜਿਸਨੂੰ ਟ੍ਰੇਨਾਂ ਦੀ ਗਤੀ ਦੀ ਨਿਗਰਾਨੀ ਅਤੇ ਨਿਯੰਤਰਣ ਕਰਕੇ ਦੁਰਘਟਨਾਵਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਨੂੰ ਸੇਫਟੀ ਇੰਟਿਗਰਿਟੀ ਲੈਵਲ 4 (SIL-4) ‘ਤੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸੁਰੱਖਿਆ ਦਾ ਸਰਵੋੱਚ ਪੱਧਰ ਹੈ। ਕਵਚ ਦਾ ਵਿਕਾਸ 2015 ਵਿੱਚ ਸ਼ੁਰੂ ਹੋਇਆ। ਇਸਨੂੰ 3 ਸਾਲਾਂ ਤੱਕ ਟੈਸਟ ਕੀਤਾ ਗਿਆ।ਤਕਨੀਕੀ ਸੁਧਾਰਾਂ ਤੋਂ ਬਾਅਦ ਇਸਨੂੰ ਪਹਿਲਾਂ ਦੱਖਣ ਮੱਧ ਰੇਲਵੇ (SCR) ਵਿੱਚ ਸਥਾਪਿਤ ਕੀਤਾ ਗਿਆ ਅਤੇ 2018 ਵਿੱਚ ਪਹਿਲਾ ਸੰਚਾਲਨ ਪ੍ਰਮਾਣ ਪੱਤਰ ਮਿਲਿਆ। SCR ਵਿੱਚ ਅਨੁਭਵਾਂ ਦੇ ਆਧਾਰ ‘ਤੇ ਇੱਕ ਉੱਨਤ ਸੰਸਕਰਣ ‘ਕਵਚ 4.0’ ਵਿਕਸਿਤ ਕੀਤਾ ਗਿਆ, ਜਿਸਨੂੰ ਮਈ 2025 ਵਿੱਚ 160 ਕਿਮੀ/ਘੰਟਾ ਤੱਕ ਦੀ ਗਤੀ ਲਈ ਮਨਜ਼ੂਰੀ ਦਿੱਤੀ ਗਈ। ਕਵਚ ਦੇ ਸਾਰੇ ਉਪਕਰਨ ਸਵਦੇਸ਼ੀ ਰੂਪ ਨਾਲ ਨਿਰਮਿਤ ਕੀਤੇ ਜਾ ਰਹੇ ਹਨ।ਕਵਚ ਦੀ ਜਟਿਲਤਾ:
ਕਵਚ ਇੱਕ ਅਤਿਅੰਤ ਜਟਿਲ ਪ੍ਰਣਾਲੀ ਹੈ। ਇਸਨੂੰ ਕਮਿਸ਼ਨ ਕਰਨਾ ਕਿਸੇ ਟੈਲੀਕਾਮ ਕੰਪਨੀ ਨੂੰ ਖੜ੍ਹਾ ਕਰਨ ਦੇ ਸਮਾਨ ਹੈ। ਇਸ ਵਿੱਚ ਹੇਠ ਲਿਖੀਆਂ ਉਪ-ਪ੍ਰਣਾਲੀਆਂ ਸ਼ਾਮਲ ਹਨ:RFID ਟੈਗਸ: ਹਰੇਕ 1 ਕਿਮੀ ‘ਤੇ ਅਤੇ ਹਰੇਕ ਸਿਗਨਲ ‘ਤੇ ਲਗਾਏ ਜਾਂਦੇ ਹਨ। ਇਹ ਟ੍ਰੇਨ ਦੀ ਸਹੀ ਸਥਿਤੀ ਦੱਸਦੇ ਹਨ।ਟੈਲੀਕਾਮ ਟਾਵਰਸ: ਹਰ ਕੁਝ ਕਿਲੋਮੀਟਰ ‘ਤੇ ਆਪਟੀਕਲ ਫਾਈਬਰ ਕਨੈਕਟੀਵਿਟੀ ਅਤੇ ਪਾਵਰ ਸਪਲਾਈ ਸਮੇਤ ਟਾਵਰ ਲਗਾਏ ਜਾਂਦੇ ਹਨ। ਲੋਕੋ ਕਵਚ ਅਤੇ ਸਟੇਸ਼ਨ ਕਵਚ ਲਗਾਤਾਰ ਇਨ੍ਹਾਂ ਟਾਵਰਾਂ ਰਾਹੀਂ ਸੰਚਾਰ ਕਰਦੇ ਹਨ।ਲੋਕੋ ਕਵਚ: ਟ੍ਰੈਕ ‘ਤੇ ਲੱਗੇ RFID ਟੈਗਸ ਤੋਂ ਜਾਣਕਾਰੀ ਪ੍ਰਾਪਤ ਕਰਦਾ ਹੈ, ਉਸਨੂੰ ਟੈਲੀਕਾਮ ਟਾਵਰਾਂ ਤੱਕ ਪਹੁੰਚਾਉਂਦਾ ਹੈ ਅਤੇ ਸਟੇਸ਼ਨ ਕਵਚ ਤੋਂ ਰੇਡੀਓ ਸੂਚਨਾ ਪ੍ਰਾਪਤ ਕਰਦਾ ਹੈ। ਇਸਨੂੰ ਲੋਕੋ ਦੇ ਬ੍ਰੇਕਿੰਗ ਸਿਸਟਮ ਨਾਲ ਵੀ ਜੋੜਿਆ ਗਿਆ ਹੈ, ਤਾਂ ਜੋ ਐਮਰਜੈਂਸੀ ਦੀ ਹਾਲਤ ਵਿੱਚ ਆਪਣੇ ਆਪ ਬ੍ਰੇਕ ਲੱਗ ਜਾਵੇ।ਸਟੇਸ਼ਨ ਕਵਚ: ਹਰੇਕ ਸਟੇਸ਼ਨ ਅਤੇ ਬਲਾਕ ਸੈਕਸ਼ਨ ‘ਤੇ ਲਗਾਇਆ ਜਾਂਦਾ ਹੈ। ਇਹ ਲੋਕੋ ਕਵਚ ਅਤੇ ਸਿਗਨਲ ਪ੍ਰਣਾਲੀ ਤੋਂ ਜਾਣਕਾਰੀ ਲੈ ਕੇ ਸੁਰੱਖਿਅਤ ਗਤੀ ਲਈ ਨਿਰਦੇਸ਼ ਦਿੰਦਾ ਹੈ।ਆਪਟੀਕਲ ਫਾਈਬਰ ਕੇਬਲ (OFC): ਪੂਰੀ ਪ੍ਰਣਾਲੀ ਨੂੰ ਜੋੜਨ ਲਈ ਟ੍ਰੈਕ ਦੇ ਨਾਲ-ਨਾਲ OFC ਵਿਛਾਈ ਜਾਂਦੀ ਹੈ, ਜਿਸ ਨਾਲ ਹਾਈ-ਸਪੀਡ ਡਾਟਾ ਕਮਿਊਨੀਕੇਸ਼ਨ ਸੰਭਵ ਹੁੰਦਾ ਹੈ।ਸਿਗਨਲਿੰਗ ਸਿਸਟਮ: ਇਸਨੂੰ ਲੋਕੋ ਕਵਚ, ਸਟੇਸ਼ਨ ਕਵਚ, ਟੈਲੀਕਾਮ ਟਾਵਰ ਆਦਿ ਨਾਲ ਜੋੜਿਆ ਗਿਆ ਹੈ।ਇਨ੍ਹਾਂ ਸਾਰੀਆਂ ਪ੍ਰਣਾਲੀਆਂ ਨੂੰ ਬਿਨਾਂ ਕਿਸੇ ਰੇਲ ਸੰਚਾਲਨ ਵਿੱਚ ਵਿਘਨ ਦੇ ਭਾਰੀ ਪੈਸੰਜਰ ਅਤੇ ਮਾਲ ਗੱਡੀਆਂ ਦੀ ਆਵਾਜਾਈ ਦੌਰਾਨ ਸਥਾਪਿਤ, ਜਾਂਚ ਅਤੇ ਪ੍ਰਮਾਣਿਤ ਕੀਤਾ ਜਾਂਦਾ ਹੈ।iਕਵਚ ਦੀ ਪ੍ਰਗਤੀ:
ਆਪਟੀਕਲ ਫਾਈਬਰ ਵਿਛਾਇਆ ਗਿਆ: 5,856 ਕਿਮੀ
ਦੂਰਸੰਚਾਰ ਟਾਵਰ ਸਥਾਪਿਤ: 619
ਸਟੇਸ਼ਨਾਂ ‘ਤੇ ਕਵਚ ਸਥਾਪਿਤ: 708
ਲੋਕੋ ‘ਤੇ ਕਵਚ ਸਥਾਪਿਤ: 1,107
ਟ੍ਰੈਕਸਾਈਡ ਉਪਕਰਨ ਸਥਾਪਿਤ: 4,001 ਰੂਟ ਕਿਲੋਮੀਟਰਭਾਰਤੀ ਰੇਲਵੇ ਹਰ ਸਾਲ ਸੁਰੱਖਿਆ ਸੰਬੰਧੀ ਗਤੀਵਿਧੀਆਂ ‘ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਦਾ ਹੈ। ਕਵਚ ਅਜਿਹੀਆਂ ਕਈ ਪਹਿਲਕਦਮੀਆਂ ਵਿੱਚੋਂ ਇੱਕ ਹੈ ਜੋ ਟ੍ਰੇਨਾਂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਬੜ੍ਹਾਵਾ ਦੇਣ ਲਈ ਸ਼ੁਰੂ ਕੀਤੀਆਂ ਗਈਆਂ ਹਨ। ਕਵਚ ਦੀ ਤੇਜ਼ੀ ਨਾਲ ਪ੍ਰਗਤੀ ਅਤੇ ਤੈਨਾਤੀ ਦਾ ਪੱਧਰ ਰੇਲਵੇ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।Related