Skip to content
ਜਲੰਧਰ ( ਵਿੱਕੀ ਸੂਰੀ ) ਸ਼੍ਰੀ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਸੰਬੰਧ ਦੇ ਵਿੱਚ ਬਸਤੀ ਸ਼ੇਖ ਅੱਡੇ ਤੇ ਵਿਸ਼ਾਲ ਲੰਗਰ ਲਾਇਆ ਗਿਆ । ਬੱਬੂ ਥਾਪਰ,ਲਵਲੀ ਥਾਪਰ, ਬੋਵੀ ਬਾਬਾ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਦੀ ਮੂਰਤੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਭਗਵਾਨ ਵਾਲਮੀਕਿ ਮਹਾਰਾਜ ਦੀ ਸ਼ਰਧਾ ਨਾਲ ਪੂਜਾ ਅਰਚਨਾ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਰਕੇਸ਼ ਲਾਡੀ, ਵਿਪਨ ਆਨੰਦ ਪਹੁੰਚੇ ਅਤੇ ਲੰਗਰ ਦੀ ਸ਼ੁਰੂਆਤ ਕੀਤੀ। ਸੰਗਤਾਂ ਵੱਲੋਂ ਸ੍ਰੀ ਭਗਵਾਨ ਵਾਲਮੀਕੀ ਦੇ ਸ਼ਬਦ ਗਾਨ ਹੋ ਰਹੇ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਸਮੂਹ ਸੰਗਤ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਤੇ ਇਸ ਖੁਸ਼ੀ ਦੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਬਾਣੀ ਪੜ੍ਹਣ ਤੇ ਵਿਚਾਰਨ ਦੀ ਅਪੀਲ ਕੀਤੀ।
Related