ਜਲੰਧਰ (ਵਿਕੀ ਸੂਰੀ)-ਭਾਜਪਾ ਪਾਰਸ਼ਦ ਦਲ ਵਿਰੋਧੀ ਧਿਰ ਦੇ ਉਪਨੇਤਾ ਬੀਬੀ ਚਰਨਜੀਤ ਕੌਰ ਸੰਧਾਂ ਦੇ ਘਰ ਪਾਰਸ਼ਦ ਦਲ ਦੇ ਨੇਤਾ ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿੱਚ ਇੱਕ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਉਚੇਚੇ ਤੌਰ ਤੇ ਜਲੰਧਰ ਸ਼ਹਿਰੀ ਭਾਜਪਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਅਤੇ ਉਹਨਾਂ ਦੇ ਨਾਲ ਮਹਾ ਮੰਤਰੀ ਅਸ਼ੋਕ ਸਰੀਨ ਹਿਕੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਜਲੰਧਰ ਸ਼ਹਿਰ ਦੇ ਭਾਜਪਾ ਦੇ ਸਾਰੇ ਕੌਂਸਲਰ ਸ਼ਾਮਿਲ ਹੋਏ। ਇਸ ਵਿੱਚ ਸਰਬ ਸੰਮਤੀ ਨਾਲ ਕੁਝ ਫੈਸਲੇ ਲਏ ਗਏ ਜਿਨਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਭਾਜਪਾ ਕੌਂਸਲਰਾਂ ਦੇ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਉੱਤੇ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਿਹਨੇ ਜਿਹੜਾ ਭਰਿਸ਼ਟਾਚਾਰ ਨੂੰ ਖਤਮ ਕਰਨ ਵਾਲਾ ਸੰਕਲਪ ਲਿਆ ਹੈ ਉਹਦੇ ਉੱਤੇ ਸ਼ੰਕਾ ਦੇ ਪ੍ਰਗਟਾਵੇ ਕੀਤੇ ਗਏ ਅਗਰ ਭਰਿਸ਼ਟਾਚਾਰ ਸੈਂਟਰ ਹਲਕੇ ਚ ਹੋਇਆ ਤੇ ਉੱਥੇ ਭ੍ਰਿਸ਼ਟਾਚਾਰ ਨੋਰਥ, ਕੈਂਟ ਅਤੇ ਸਭ ਤੋਂ ਜਿਆਦਾ ਭਰਿਸ਼ਟਾਚਾਰ ਵੈਸਟ ਹਲਕੇ ਵਿੱਚ ਵੀ ਹੋਇਆ ਸਾਰੇ ਕੌਂਸਲਰਾਂ ਨੇ ਇੱਕ ਮੱਤ ਹੋ ਕੇ ਮੁੱਖ ਮੰਤਰੀ ਨੂੰ ਇਸ ਵਿਸ਼ੇ ਵੱਲ ਪਾਰਦਰਸ਼ਕ ਹੋ ਕੇ ਧਿਆਨ ਦੇਣ ਦੀ ਗੱਲ ਕੀਤੀ ਸਾਰੇ ਕੌਸਲਰਾਂ ਨੇ ਇਹ ਗੱਲ ਕਹੀ ਕਿ ਵਿਜੀਲੈਂਸ ਦੇ ਉੱਤੇ ਕੋਈ ਦਬਾਅ ਨਹੀਂ ਪਾਣਾ ਚਾਹੀਦਾ ਤੇ ਵਿਜੀਲੈਂਸ ਨੂੰ ਖੁੱਲੀ ਛੋਟ ਦੇਣੀ ਚਾਹੀਦੀ ਹੈ ਕਿ ਜਲੰਧਰ ਸ਼ਹਿਰ ਨਾਲ ਸੰਬੰਧਿਤ ਕੋਈ ਵੀ ਅਫਸਰ ਕੋਈ ਵੀ ਲੀਡਰ ਕੋਈ ਵੀ ਕਾਰਪੋਰੇਸ਼ਨ ਦਾ ਅਧਿਕਾਰੀ ਜਿਹੜਾ ਜਿਹੜਾ ਇਸ ਕੰਮ ਚ ਗਲਤ ਸਾਬਤ ਹੋਵੇ ਉਹਨੂੰ ਜੇਲ ਦੇ ਪਿੱਛੇ ਡਕਿਆ ਜਾਵੇ।

ਕੌਂਸਲਰ ਦਲ ਦੇ ਸਾਰੇ ਹੀ ਕੌਂਸਲਰਾਂ ਨੇ ਇੱਕ ਮਤ ਹੋਕੇ ਦੀ ਗੱਲ ਕਹੀ ਕਿ ਵਿਜੀਲੈਂਸ ਨੂੰ ਇਹ ਜਾਂਚ ਬਿਨਾਂ ਕਿਸੇ ਭੇਦ ਭਾਵ ਦੇ ਤੇ ਬਿਨਾਂ ਪ੍ਰੈਸ਼ਰ ਤੋਂ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਰਮਨ ਅਰੋੜਾ ਨੂੰ ਅਤੇ ਉਹਦੇ ਰਿਸ਼ਤੇਦਾਰ ਜਿੰਨੇ ਵੀ ਰੇਂਜ ਆ ਰਹੇ ਨੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਇਥੇ ਇੱਕ ਗੱਲ ਦਾ ਸ਼ੰਕਾ ਪ੍ਰਗਟ ਹੋ ਰਹੀ ਹੈ ਕਿ ਇਕੱਲੇ ਸੈਂਟਰ ਹਲਕੇ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਵੈਸਟ ਹਲਕੇ ਦੇ ਵਿੱਚ ਬੜੀਆਂ ਬੜੀਆਂ ਬਿਲਡਿੰਗਾਂ ਬੜੀਆਂ ਬੜੀਆਂ ਵੱਡੀਆਂ ਕਲੋਨੀਆਂ ਬੜੇ ਬੜੇ ਵੱਡੇ ਮਾਲ ਅਤੇ ਹੋਰ ਭਰਿਸ਼ਟਾਚਾਰ ਦੇ ਬੜੇ ਕੰਮ ਜੋ ਇੱਥੇ ਦੇ ਵੈਸਟ ਦੇ ਨੇਤਾ ਨੇ ਤੇ ਉਸ ਦੇ ਪੁੱਤਰ ਨੇ ਕੀਤੇ ਹਨ ਤੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮੌਕੇ ਮਨਜੀਤ ਸਿੰਘ ਟੀਟੂ ਨੇ ਆਖਿਆ ਕਿ ਜਿੱਥੇ ਕਾਰਪੋਰੇਸ਼ਨ ਦੀ ਵਿਜੀਲੈਂਸ ਜਾਂਚ ਹੋ ਰਹੀ ਹੈ ਉੱਥੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਕਰੋੜਾਂ ਰੁਪਏ ਅਫਸਰ ਤੇ ਮੌਕੇ ਦੇ ਹਾਕਮ ਨੇ ਖਾਧੇ ਅਤੇ ਸਰਫੇਸ ਵਾਟਰ ਪ੍ਰੋਜੈਕਟ ਚ ਵੀ ਜਿਹੜੀਆਂ ਧਾਂਦਲੀ ਹੋ ਰਹੀ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ।

ਬੀਬੀ ਸੰਧਾ ਨੇ ਕਿਹਾ ਕਿ ਵਿਜੀਲੈਂਸ ਨੂੰ ਜਾਂਚ ਨੇਕਨੀਅਤ ਨਾਲ ਕਰਨੀ ਚਾਹੀਦੀ ਹੈ ਸਾਰਿਆਂ ਨੇ ਇੱਕ ਮਤ ਹੋ ਕੇ ਇੱਕ ਫੈਸਲਾ ਕੀਤਾ ਕਿ ਅਸੀਂ ਸ਼ਨੀਵਾਰ ਨੂੰ ਸਾਰੇ ਕੌਂਸਲਰ ਇਕੱਠੇ ਹੋ ਕੇ ਐਸਐਸਪੀ ਵਿਜੀਲੈਂਸ ਕੋਲੋਂ ਜਾਵਾਂਗੇ ਆਪਣਾ ਮੰਗ ਪੱਤਰ ਦਵਾਂਗੇ ਔਰ ਜਦੋਂ ਤੱਕ ਸਾਰੇ ਦੋਸ਼ੀ ਫੜੇ ਨਹੀ ਜਾਣਗੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਅਮਿਤ ਸਿੰਘ ਸੰਧਾ, ਕੌਂਸਲਰ ਰਾਜੀਵ ਢਿੰਗਰਾ, ਕੰਵਰ ਸਰਤਾਜ ਸਿੰਘ,ਅਜੇ ਬਬਲ ਕ੍ਰਿਸ਼ਨਾ ਮੀਨੀਆ, ਰਵੀ ਕੁਮਾਰ, ਤਰਵਿੰਦਰ ਸੋਹੀ ਅਤੇ ਦਰਸ਼ਨ ਲਾਲ ਭਗਤ ਸ਼ਾਮਿਲ ਸਨ।