
Skip to content
ਫਰੀਦਕੋਟ, 4 ਨਵੰਬਰ(ਵਿਪਨ ਮਿੱਤਲ):-ਮੋਗਾ ਦੀ ਧੀ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਾਰੇ ਦੇਸ਼ ਦਾ ਮੱਥਾ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 47 ਸਾਲਾਂ ਬਾਅਦ ਮਹਿਲਾ ਵਿਸ਼ਵ ਕੱਪ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ। ਇਹ ਉਪਲਬਧੀ ਨਾ ਸਿਰਫ ਭਾਰਤੀ ਕ੍ਰਿਕਟ ਲਈ ਇਤਿਹਾਸਕ ਮੰਨੀ ਜਾ ਰਹੀ ਹੈ, ਸਗੋਂ ਪੰਜਾਬ ਅਤੇ ਖਾਸ ਕਰਕੇ ਮੋਗਾ ਲਈ ਵੀ ਮਾਣ ਦਾ ਪਲ ਹੈ, ਜਿੱਥੋਂ ਹਰਮਨਪ੍ਰੀਤ ਨੇ ਆਪਣੇ ਕ੍ਰਿਕਟ ਯਾਤਰਾ ਦੀ ਸ਼ੁਰੂਆਤ ਕੀਤੀ ਸੀ।ਪੰਜਾਬ ਭਾਜਪਾ ਪ੍ਰਦੇਸ਼ ਸਕੱਤਰ ਦੁਰਗੇਸ਼ ਸ਼ਰਮਾ ਨੇ ਹਰਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ, “ਮੋਗਾ ਦੀ ਧੀ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਮਿਹਨਤ, ਲਗਨ ਅਤੇ ਆਤਮ ਵਿਸ਼ਵਾਸ ਨਾਲ ਕੋਈ ਵੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ। ਹਰਮਨਪ੍ਰੀਤ ਨੇ ਪੰਜਾਬ ਦੀਆਂ ਧੀਆਂ ਦੇ ਹੌਸਲੇ ਨੂੰ ਨਵੀਂ ਉਡਾਣ ਦਿੱਤੀ ਹੈ। ਇਹ ਜਿੱਤ ਨਾ ਸਿਰਫ ਭਾਰਤੀ ਮਹਿਲਾ ਕ੍ਰਿਕਟ ਲਈ ਇੱਕ ਮੀਲ ਦਾ ਪੱਥਰ ਹੈ, ਸਗੋਂ ਆਉਣ ਵਾਲੀ ਪੀੜ੍ਹੀ ਲਈ ਵੀ ਪ੍ਰੇਰਣਾ ਹੈ।”ਸ਼ਰਮਾ ਨੇ ਕਿਹਾ ਕਿ ਮੋਗਾ ਦੀਆਂ ਗਲੀਆਂ ਤੋਂ ਸ਼ੁਰੂ ਹੋਇਆ ਹਰਮਨਪ੍ਰੀਤ ਦਾ ਸਫਰ ਅੱਜ ਵਿਸ਼ਵ ਕ੍ਰਿਕਟ ਦੇ ਚੋਟੀ ਦੇ ਪੱਧਰ ਤੱਕ ਪਹੁੰਚ ਗਿਆ ਹੈ। ਸੀਮਤ ਸਰੋਤਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਹਰਮਨਪ੍ਰੀਤ ਦੀ ਸੰਘਰਸ਼ ਅਤੇ ਸਮਰਪਣ ਹਰ ਉਸ ਧੀ ਲਈ ਸੰਦੇਸ਼ ਹੈ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹਿੰਮਤ ਰੱਖਦੀ ਹੈ। ਅੱਜ ਸਾਰਾ ਪੰਜਾਬ ਉਨ੍ਹਾਂ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।Related