
Skip to content
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਵਿਪਨ ਮਿੱਤਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਪਿਛਲੇ ਦੋ ਦਹਾਕਿਆਂ ਨਾਲੋਂ ਵੀ ਵੱਧ ਸਮੇਂ ਤੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ। ਮਿਸ਼ਨ ਦੇ ਸਮਾਜ ਸੇਵੀ ਕਾਰਜਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਨਾ, ਮੁਫਤ ਕਟਾਈ ਸਿਲਾਈ ਸੈਂਟਰ ਖੋਲ੍ਹ ਕੇ ਲੜਕੀਆਂ ਨੂੰ ਸਵੈ-ਰੁਜ਼ਗਾਰ ਸੰਪਨ ਬਨਾਉਣਾ, ਸਮਾਜ ਵਿੱਚ ਨਾਮ ਕਮਾਉਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਨਾ ਅਤੇ ਹੋਰ ਅਨੇਕਾਂ ਸਮਾਜ ਸੇਵਾ ਦੇ ਕਾਰਜ ਮਿਸ਼ਨ ਵੱਲੋਂ ਕੀਤਾ ਜਾਂਦੇ ਹਨ। ਕਰੋਨਾ ਮਹਾਂਕਾਲ ਦੌਰਾਨ ਮਿਸ਼ਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਫਤ ਮਾਸਕ, ਸੈਨੇਟਾਈਜਰ ਅਤੇ ਹੋਰ ਸਮੱਗਰੀ ਮੁਫਤ ਵੰਡੀ ਸੀ। ਇਸਦੇ ਨਾਲ ਹੀ ਸੰਸਥਾ ਵੱਲੋਂ ਜਿਲ੍ਹਾ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਆਰਥਿਕ ਸਹਿਯੋਗ ਵੀ ਦਿੱਤਾ ਗਿਆ ਸੀ। ਅੱਜ ਕੱਲ੍ਹ ਪੰਜਾਬ ਵੱਡੇ ਪੱਧਰ ’ਤੇ ਕੁਦਰਤੀ ਆਫਤਾਂ ਦੀ ਮਾਰ ਝੱਲ ਰਿਹਾ ਹੈ। ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮਿਸ਼ਨ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ੀ ਇਕੱਠੀ ਕੀਤੀ ਗਈ ਹੈ। ਅੱਜ ਇਕੱਤਰ ਹੋਈ ਕੁੱਲ ਰਾਸ਼ੀ 75,000/- ਰੁਪਏ ਦਾ ਬੈਂਕਰ ਚੈੱਕ ਨੰਬਰ 539528 ਮਿਤੀ 08 ਸਤੰਬਰ 2025 ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਮੁਕਤਸਰ ਰਾਹੀਂ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ, ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਇਹ ਬੈਂਕਰ ਚੈੱਕ ਜਿਲ੍ਹੇ ਦੇ ਏ.ਡੀ.ਸੀ. (ਜ) ਸ਼ਿਵਾਂਸ਼ ਅਸਥਾਨਾ ਆਈ.ਏ.ਐੱਸ. ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਹੜ੍ਹ ਪੀੜਤਾਂ ਲਈ ਇਕੱਤਰ ਹੋਈ ਰਾਸ਼ੀ ਵਿੱਚ ਸਹਿਯੋਗ ਦੇਣ ਵਾਲਿਆਂ ਵਿੱਚ ਢੋਸੀਵਾਲ ਸਮੇਤ ਮਿਸ਼ਨ ਦੇ ਇੰਜ. ਅਸ਼ੋਕ ਕੁਮਾਰ ਭਾਰਤੀ, ਰਾਜੇਸ਼ ਗਿਰਧਰ, ਅਮਰ ਨਾਥ ਸੇਰਸੀਆ, ਇੰਸ. ਜਗਸੀਰ ਸਿੰਘ, ਨਿਰੰਜਣ ਸਿੰਘ ਰੱਖਰਾ, ਜਗਦੀਸ਼ ਚੰਦਰ ਧਵਾਲ, ਵੀਨਾ ਰਾਣੀ ਹੈੱਡ ਟੀਚਰ, ਚੰਦ ਸਿੰਘ ਲੱਧੂਵਾਲਾ ਲੈਕਚਰਾਰ, ਪ੍ਰਸ਼ੋਤਮ ਗਿਰਧਰ, ਨੀਰਜ ਚਾਵਲਾ, ਪ੍ਰਦੀਪ ਧੂੜੀਆ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਪ੍ਰੋ. ਕੁਲਵੰਤ ਸ਼ਰਮਾ, ਡਾ. ਸੁਰਿੰਦਰ ਗਿਰਧਰ ਅਤੇ ਡਾ. ਸਤੀਸ਼ ਗਲਹੋਤਰਾ ਸ਼ਾਮਿਲ ਹਨ। ਇਸ ਤੋਂ ਇਲਾਵਾ ਸਥਾਨਕ ਸ਼ਹਿਰ ਨਿਵਾਸੀ ਸੁਖਪਾਲ ਸਿੰਘ ਜੇ.ਈ., ਜਸਪ੍ਰੀਤ ਸਿੰਘ, ਗੁਰਬਚਨ ਸਿੰਘ ਏ.ਈ., ਅਸ਼ੋਕ ਕੁਮਾਰ ਸ਼ਰਮਾ, ਪ੍ਰਿੰ. ਸੁਭਾਸ਼ ਝਾਂਬ, ਸ਼ਮਿੰਦਰ ਬੱਤਰਾ ਲੈਕਚਰਾਰ, ਜਸਪਾਲ ਬਜਾਜ, ਪਿਆਰੇ ਲਾਲ, ਸੰਦੀਪ ਬੱਤਰਾ ਜੇ.ਈ., ਕੁਲਵੰਤ ਸਿੰਘ ਪਾਂਧੀ, ਅਮਨਦੀਪ ਗੁੰਬਰ, ਮੈਡਮ ਸ਼ੁਕੰਤਲਾ ਚੌਧਰੀ ਅਤੇ ਮਿਲਖੀ ਰਾਮ ਨੇ ਵੀ ਆਰਥਿਕ ਯੋਗਦਾਨ ਪਾਇਆ ਹੈ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਆਰਥਿਕ ਸਹਿਯੋਗ ਦੇਣ ਵਿੱਚ ਜਿਲ੍ਹਾ ਫਰੀਦਕੋਟ ਤੋਂ ਓ.ਪੀ. ਚੌਧਰੀ, ਰਮੇਸ਼ ਸ਼ਰਮਾ, ਜਗਦੀਸ਼ ਭਾਰਤੀ, ਮਨਜੀਤ ਖਿੱਚੀ, ਮਲਕੀਤ ਸਿੰਘ ਮੰਮਨ, ਦਿਲਪ੍ਰੇਮ ਸਿੰਘ ਭੋਲਾ, ਮਿਸ ਪਰਮਜੀਤ ਕੌਰ ਤੇਜੀ, ਮੈਡਮ ਜੀ,ਕੇ., ਮੈਡਮ ਹੀਰਾਵਤੀ, ਮੈਡਮ ਸ਼ਾਂਤੀ ਦੇਵੀ ਨੇ ਵੀ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਯੂਨੀਵਰਸਲ ਇੰਜੀਨੀਅਰਜ਼ ਇੰਗਲੈਂਡ ਸਮੇਤ ਅਬੋਹਰ ਤੋਂ ਅਸ਼ੋਕ ਕੁਮਾਰ ਢੋਸੀਵਾਲ, ਦੀਪਕ ਕੁਮਾਰ, ਗਿੱਦੜਬਾਹਾ ਤੋਂ ਸਤਪਾਲ ਮੋਂਗਾ ਅਤੇ ਚੱਕ ਬੀੜ ਸਰਕਾਰ ਤੋਂ ਮਾਸਟਰ ਦਰਸ਼ਨ ਸਿੰਘ ਨੇ ਵੀ ਇਕੱਤਰ ਹੋਈ ਰਾਸ਼ੀ ਵਿੱਚ ਆਪਣਾ ਹਿੱਸਾ ਪਾਇਆ ਹੈ। ਇਸ ਤੋਂ ਇਲਾਵਾ ਤਿੰਨ ਸਹਿਯੋਗੀਆਂ ਨੇ ਗੁਪਤ ਦਾਨ ਵੀ ਦਿੱਤਾ ਹੈ। ਬੈਂਕਰ ਚੈੱਕ ਭੇਂਟ ਕਰਨ ਉਪਰੰਤ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਮਾਜ ਸੇਵਾ ਦੇ ਕਾਰਜ ਕਰਕੇ ਬੇਹੱਦ ਪ੍ਰਸੰਨਤਾ ਅਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਸ ਮੌਕੇ ਆਪਣੀ ਗੱਲਬਾਤ ਦੌਰਾਨ ਏ.ਡੀ.ਸੀ. (ਜ) ਨੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਮਿਸ਼ਨ ਦੀ ਸਮੁੱਟੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਸਹਾਇਤਾਂ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਲੋਕਾਂ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਅੱਜ ਬੈਂਕਰ ਚੈੱਕ ਭੇਂਟ ਕਰਨ ਸਮੇਂ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰ, ਪੈਟਰਨ ਡਾ. ਸੁਰਿੰਦਰ ਗਿਰਧਰ, ਬਲਜੀਤ ਸਿੰਘ ਕੋਅਪ੍ਰੇਟਿਵ, ਪੂਜਾ ਕੱਕੜ, ਵਿਕ੍ਰਾਂਤ ਤੇਰੀਆ, ਪ੍ਰੋ. ਕੁਲਵੰਤ ਸ਼ਰਮਾ, ਸਹਾਇਕ ਸਲਾਹਕਾਰ ਕੇ.ਐਲ. ਮਹਿੰਦਰਾ ਅਤੇ ਨਰਿੰਦਰ ਕਾਕਾ ਤੋਂ ਇਲਾਵਾ ਉੱਘੇ ਚਿੰਤਕ ਅਤੇ ਸੇਵਾ ਨਿਯਮਾਂ ਦੇ ਮਾਹਿਰ ਪ੍ਰਿੰ. ਜਸਵੰਤ ਸਿੰਘ ਬਰਾੜ ਫਾਜ਼ਿਲਕਾ ਵੀ ਉਚੇਚੇ ਤੌਰ ’ਤੇ ਮੌਜੂਦ ਸਨ।Related