ਫ਼ਰੀਦਕੋਟ, 11 ਸਤੰਬਰ (ਵਿਪਨ ਮਿੱਤਲ): ਇੰਗਲੈਂਡ ਵਿਖੇ ਨਿਵਾਸੀ ਰਣਜੋਤ ਸਿੰਘ ਸੰਧੂ ਪੁੱਤਰ ਸ. ਸੁਖਦੇਵ ਸਿੰਘ ਸੰਧੂ ਨੇ ਆਪਣੇ ਪੁੱਤਰ ਵਾਰਸ ਸਿੰਘ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਨੂੰ ਯਾਦਗਾਰ ਬਣਾਉਂਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿੱਖਾਂਵਾਲਾ (ਜ਼ਿਲ੍ਹਾ ਫ਼ਰੀਦਕੋਟ) ਨੂੰ ਇਕ ਇਨਵਰਟਰ ਦੀ ਭੇਟ ਦਿੱਤੀ। ਇਹ ਭੇਟ ਸਕੂਲ ਦੇ ਬੱਚਿਆਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਅਤੇ ਸਾਬਕਾ ਐਸ.ਐਮ.ਸੀ ਚੇਅਰਮੈਨ ਬਲਤੇਜ ਸਿੰਘ ਦੇ ਸਹਿਯੋਗ ਨਾਲ ਦਿੱਤੀ ਗਈ।ਇਸ ਸੁਣਿਹਰੇ ਮੌਕੇ ‘ਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਵਿਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਸਮਾਗਮ ਦੌਰਾਨ ਹਾਜ਼ਰ ਹੋਏ ਪਤਵੰਤੇ ਸਜਣਾਂ ਨੇ ਬੱਚਿਆਂ ਨੂੰ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਪੜ੍ਹਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਵਿਕਾਸ ਦੀ ਚਾਬੀ ਹੈ, ਅਤੇ ਭਵਿੱਖ ਵਿੱਚ ਵੀ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।ਸਕੂਲ ਮੁਖੀ ਮਾਸਟਰ ਬਿੱਲੂ ਕੁਮਾਰ ਅਤੇ ਸਮੂਹ ਅਧਿਆਪਕ ਸਟਾਫ ਨੇ ਸੰਧੂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਇਸ ਉਪਲਬਧੀ ਦੀ ਸਰਾਹਨਾ ਕੀਤੀ।ਫ਼ੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿੱਖਾਂਵਾਲਾ ਵਿਖੇ ਇਨਵਰਟਰ ਭੇਟ ਕਰਦੇ ਹੋਏ ਸੰਧੂ ਪਰਿਵਾਰ ਅਤੇ ਸਕੂਲ ਸਟਾਫ।