ਨਾਭਾ ਵਿੱਚ ‘ਮਿਸਠੀ ਵਾਲਾ’ ਮਠਿਆਈਆਂ ਤੇ ਰੈਸਟੋਰੈਂਟ ਦਾ ਸ਼ਾਨਦਾਰ ਉਦਘਾਟਨ, ਲੋਕਾਂ ਨੂੰ ਮਿਲਣਗੀਆਂ ਤਾਜ਼ਾ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ

ਨਾਭਾ (ਅਮਨ ਗਰਗ): ਨਾਭਾ ਦੇ ਦੁਲੱਦੀ ਗੇਟ ਨੇੜੇ ਸਥਿਤ ਪ੍ਰਸਿੱਧ ਗੁਰੇਜਾ ਆਯੁਰਵੇਦਿਕ ਕੇਅਰ ਸੈਂਟਰ ਦੇ ਬਿਲਕੁਲ ਨਾਲ ਅੱਜ ‘ਮਿਸਠੀ ਵਾਲਾ’ ਨਾਮ ਦੀ ਨਵੀਂ ਮਠਿਆਈਆਂ ਅਤੇ ਰੈਸਟੋਰੈਂਟ ਦੀ ਦੁਕਾਨ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਕੇ ਦੁਕਾਨ ਦੇ ਮਾਲਕ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਨਵੇਂ ਕਾਰੋਬਾਰ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਦੁਕਾਨ ਦੀ ਮਾਲਕਣ ਸ਼੍ਰੀਮਤੀ ਪ੍ਰੀਤੀ ਪਤਨੀ ਗਜਿੰਦਰ ਤਿਵਾਰੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ‘ਮਿਸਠੀ ਵਾਲਾ’ ਸ਼ੁਰੂ ਕਰਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ਼-ਸੁਥਰਾ, ਤਾਜ਼ਾ ਅਤੇ ਉੱਚ ਗੁਣਵੱਤਾ ਵਾਲਾ ਖਾਣਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਗਾਹਕਾਂ ਦੀ ਸਿਹਤ ਅਤੇ ਖਾਣੇ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਉੱਚ ਗੁਣਵੱਤਾ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਮਠਿਆਈਆਂ ਤੋਂ ਇਲਾਵਾ ਤਾਜ਼ੇ ਸਮੋਸੇ, ਬਰੈੱਡ, ਕਚੌਰੀ, ਛੋਲੇ-ਭਟੂਰੇ, ਦਹੀਂ-ਭੱਲੇ, ਗੋਲ-ਗੱਪੇ ਅਤੇ ਕਈ ਤਰ੍ਹਾਂ ਦੇ ਸੁਆਦੀ ਫਾਸਟ ਫੂਡ ਵੀ ਉਪਲਬਧ ਕਰਵਾਏ ਜਾਣਗੇ, ਤਾਂ ਜੋ ਗਾਹਕਾਂ ਨੂੰ ਇੱਕੋ ਛੱਤ ਹੇਠ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਮਿਲ ਸਕਣ।

ਉਦਘਾਟਨ ਸਮਾਰੋਹ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਨੇ ਇਸ ਨਵੇਂ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮਹਿਮਾਨਾਂ ਨੇ ਦੁਕਾਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਨਵੇਂ ਕਾਰੋਬਾਰ ਦੀ ਤਰੱਕੀ, ਸਫ਼ਲਤਾ ਅਤੇ ਦਿਨ-ਦੁੱਗਣੀ ਰਾਤ-ਚੌਗੁਣੀ ਬਰਕਤ ਲਈ ਸ਼ੁਭਕਾਮਨਾਵਾਂ ਦਿੱਤੀਆਂ।