ਫਗਵਾੜਾ | ਰਿਪੋਰਟਰ: ਇੰਦਰਜੀਤ,ਰਵਿੰਦਰ

  

ਨਵਯਾ ਹੈਲਪਿੰਗ ਹੈਂਡਸ ਵੱਲੋਂ ਬੇਟੀ ਨਵਯਾ ਆਸ਼ੂ ਸਾਂਪਲਾ ਦੀ ਪਾਵਨ ਯਾਦ ਵਿੱਚ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਗੁਪਤਾ ਪੈਲਸ, ਆਸ਼ੀਸ਼ ਕਾਂਟੀਨੈਂਟਲ, ਜੀ.ਟੀ. ਰੋਡ, ਫਗਵਾੜਾ ਵਿਖੇ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਸਾਬਕਾ ਕੈਬਿਨੇਟ ਮੰਤਰੀ ਸ੍ਰੀ ਵਿਜੇ ਸਾਂਪਲਾ, ਅਨੁਰਾਗ ਮਾਨਖੰਡ, ਬੇਟੀ ਨਵਯਾ ਦੀ ਮਾਤਾ ਨੈਨਸੀ ਸਾਂਪਲਾ ਅਤੇ ਭਾਰਤੀ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਦਾ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਅਤੇ ਲੋੜਵੰਦ ਮਰੀਜ਼ਾਂ ਲਈ ਖੂਨ ਉਪਲਬਧ ਕਰਵਾਉਣਾ ਹੈ।

ਮੀਟਿੰਗ ਦੌਰਾਨ ਲੋਕਾਂ ਨੇ ਆਪਣੇ ਜਜ਼ਬੇ ਦਾ ਪ੍ਰਗਟਾਵਾ ਕਰਦਿਆਂ ਨਵਯਾ ਹੈਲਪਿੰਗ ਹੈਂਡਸ ਨਾਲ ਜੁੜ ਕੇ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਭਰੋਸਾ ਦਿੱਤਾ। ਇਹ ਮੀਟਿੰਗ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਬੇਟੀ ਨਵਯਾ ਦੀ ਮਾਤਾ ਨੈਨਸੀ ਸਾਂਪਲਾ, ਅਨੁਰਾਗ ਮਾਨਖੰਡ, ਭਾਰਤੀ ਸ਼ਰਮਾ ਸਮੇਤ ਨਵਯਾ ਹੈਲਪਿੰਗ ਹੈਂਡਸ ਦੇ ਮੈਂਬਰ ਸ਼ਾਮਿਲ ਸਨ।

ਇਸ ਮੌਕੇ ਰਣਜੀਤ ਕੁਮਾਰ, ਮਨੋਜ ਕੁਮਾਰ, ਮੁਕੇਸ਼ ਵੀਰ, ਭਾਰ ਕੇ.ਐਲ. ਗੋਗਨਾ, ਅਨਿਲ ਕੁਮਾਰ ਭੱਲਾ, ਰਕੇਸ਼ ਕੁਮਾਰ, ਇੰਦਰਜੀਤ ਸ਼ਰਮਾ, ਪਨੀਤ ਕੁਮਾਰ, ਪਰਮਜੀਤ ਸਿੰਘ, ਹਰੀਸ਼ ਧੀਰ ਛਾਬੜਾ ਅਤੇ ਹੋਰ ਕਈ ਮੈਂਬਰ ਵੀ ਹਾਜ਼ਰ ਰਹੇ।