ਜਲੰਧਰ (ਵਿੱਕੀ ਸੂਰੀ) : ਪਿਛਲੇ ਦਿਨੀ ਸੋਨੂ ਸਿਲੰਡਰ ਵਾਲੇ ਦੀ ਦੁਕਾਨ ਦੇ ਉੱਤੇ ਕੁਛ ਸਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ। ਇਸ ਮੌਕੇ ਗਲ ਬਾਤ ਕਰਦਿਆਂ ਸੋਨੂ ਸਿਲੰਡਰ ਵਾਲੇ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਤੇ ਆਪਣੇ ਪਰਿਵਾਰ ਨਾਲ ਬੈਠਾ ਸੀ । ਮੇਰਾ ਕੰਮ ਗੈਸ ਚੁੱਲੇ ਠੀਕ ਕਰਨ ਅਤੇ ਬਰਤਨਾਂ ਦਾ ਕੰਮ ਹੈ। ਆਪਣੀ ਦੁਕਾਨ ਤੇ ਬੈਠ ਕੇ ਆਪਣਾ ਕੰਮ ਕਰ ਰਹੇ ਸੀ। ਇਸ ਦੌਰਾਨ ਮੇਰੇ ਨਾਲ ਲੱਗਦੀ ਦੁਕਾਨ ਵਾਲੇ ਦੇ ਦੋਸਤਾਂ ਨੇ ਆ ਕੇ ਮੇਰੀ ਦੁਕਾਨ ਤੇ ਹਮਲਾ ਕਰ ਦਿੱਤਾ। ਜਿੱਥੇ ਕੁਝ ਲੜਕੇ ਮਣੀ, ਰਿਸ਼ੀ , ਆਕਾਸ਼ਦੀਪ ਲੁਭਾਣਾ ਸਮੇਤ ਕਈ ਸਾਥੀ ਦਾਤਰ, ਗੰਡਾਸੇ ਅਤੇ ਹੋਰ ਹਥਿਆਰ ਲੈ ਕੇ ਪਹੁੰਚੇ। ਅਸੀਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲੱਗੇ ਤਾਂ ਇਹਨਾਂ ਨੇ ਸਾਨੂੰ ਰੋਕ ਲਿਆ ਅਤੇ ਮਣੀ ਨੇ ਆਪਣੇ ਸਾਥੀਆਂ ਸਮੇਤ ਮੇਰੇ ਤੇ ਦਾਤਰ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਅਤੇ ਦੁਕਾਨ ਦੇ ਬਾਹਰ ਖੜੀ ਮੇਰੀ ਗੱਡੀ PB 08 EV 8747 ਦੀ ਵੀ ਭੰਨ ਤੋੜ ਕੀਤੀ ਅਤੇ ਮੈਨੂੰ ਮਾਰੀਆਂ ।ਇਸ ਝਗੜੇ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਫਰਾਰ ਹੋ ਗਏ। ਬਸਤੀ ਬਾਵਾ ਖੇਲ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਖਿਲਾਫ FIR ਦਰਜ ਕਰ ਦਿੱਤੀ ਗਈ । ਸੋਨੂ ਨੇ ਕਿਹਾ FIR ਦਰਜ ਹੋਣ ਤੋਂ ਬਾਅਦ ਵੀ ਰਿਲਾ ਪਾ ਕੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਗਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤੇ ਉਸਦੇ ਦੋਸ਼ੀ ਇਹ ਬੰਦੇ ਅਤੇ ਪ੍ਰਸ਼ਾਸਨ ਹੋਏਗਾ ਕਿਉਂਕਿ ਪ੍ਰਸ਼ਾਸਨ ਕੁੰਭ ਦੀ ਨੀਂਦ ਸੁੱਤਾ ਹੋਇਆ ਹੈ। ਹੁਣ ਦੇਖਣਾ ਹੋਏਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਦੇ ਉੱਤੇ ਕੀ ਕਾਰਵਾਈ ਕਰਦੀ ਹੈ ।