ਫ਼ਰੀਦਕੋਟ (ਵਿਪਨ ਮਿੱਤਲ) – ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਜੂਨੀਅਰ ਸਹਾਇਕ ਵਜੋਂ ਸੇਵਾ ਨਿਭਾ ਰਹਿ ਰਹੇ ਰੂਪ ਸਿੰਘ ਨੂੰ ਸਿੱਖਿਆ ਵਿਭਾਗ ਨੇ ਤਰੱਕੀ ਦੇ ਸੀਨੀਅਰ ਸਹਾਇਕ ਬਣਾਇਆ ਹੈ। ਅੱਜ ਉਨ੍ਹਾਂ ਸੀਨੀਅਰ ਸਹਾਇਕ ਵਜੋਂ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਆਪਣਾ ਅੁਹਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਵਿਭਾਗ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ,ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਸੇਵਾ ਮੁਕਤ ਸੁਪਰਡੈਂਟ ਹਰਪਾਲ ਸਿੰਘ, ਸੇਵਾ ਮੁਕਤ ਸੀਨੀਅਰ ਸਹਾਇਕ ਨਛੱਤਰ ਸਿੰਘ ਢੈਪਈ, ਸੇਵਾ ਮੁਕਤ ਜੂਨੀਅਰ ਸਹਾਇਕ ਅਮਰੀਕ ਸਿੰਘ ਸੰਧੂ-ਦਰਸ਼ਨ ਸਿੰਘ ਫ਼ਿੱਡੇ ਕਲਾਂ, ਸੇਵਾ ਮੁਕਤ ਸਟੈਨੋ ਸਤਿਗੁਰ ਸਿੰਘ, ਸਟੈਨੋ ਸ਼ਲਵਿੰਦਰ ਸਿੰਘ, ਮਨੀਸ਼ ਗਰੋਵਰ, ਦਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ, ਪਿੰਟੂ ਕੁਮਾਰ, ਪੰਜਾਬ ਸਿੰਘ, ਪ੍ਰਵੀਨ ਰਾਣੀ ਲੇਖਕਾਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਹਰਲੀਨ ਕੌਰ, ਮਿਸ ਲਖਵੀਰ ਕੌਰ ਨੇ ਅਹਿਮ ਯੋਗਦਾਨ ਦਿੱਤਾ।