ਜਲੰਧਰ (ਨਵੀਨ ਪੁਰੀ) : ਕੈਟ ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿੱਥੇ ਕਰੇਨ ਦੀ ਮਦਦ ਨਾਲ ਭਾਰੀ ਸਾਮਾਨ ਨੂੰ ਚੁੱਕਿਆ ਜਾ ਰਿਹਾ ਸੀ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਰੇਨ ਨਾਲ ਭਾਰੀ ਸਾਮਾਨ ਚੁੱਕਦੇ ਸਮੇਂ ਮਸ਼ੀਨ ਵਾਹਨਾਂ ‘ਤੇ ਡਿੱਗ ਗਈ ਅਤੇ ਇਸ ਹਾਦਸੇ ‘ਚ ਕਈ ਵਾਹਨ ਨੁਕਸਾਨੇ ਗਏ। ਲੋਕਾਂ ਦਾ ਕਹਿਣਾ ਹੈ ਕਿ ਲਿਫਟਿੰਗ ਦੇ ਖੰਭੇ ਨੂੰ 2 ਤੋਂ 3 ਕ੍ਰੇਨਾਂ ਨਾਲ ਚੁੱਕਣ ਦੀ ਥਾਂ ਇਕ ਕਰੇਨ ਨਾਲ ਚੁੱਕਿਆ ਗਿਆ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਸਮੇਂ ਵਾਹਨਾਂ ਦੇ ਨੇੜੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸਟਾਫ ਦੀਆਂ ਕਾਰਾਂ ਪਾਰਕਿੰਗ ਵਿੱਚ ਖੜ੍ਹੀਆਂ ਸਨ। ਹਾਦਸੇ ਵਿੱਚ ਕਈ ਵਾਹਨਾਂ ਦਾ ਨੁਕਸਾਨ ਹੋ ਗਿਆ। ਲੋਕਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਠੇਕੇਦਾਰ ਦੇ ਮੁਲਾਜ਼ਮ ਦੁਰਵਿਵਹਾਰ ਕਰ ਰਹੇ ਹਨ। ਪਾਰਕਿੰਗ ਠੇਕੇਦਾਰ ਦਾ ਕਹਿਣਾ ਹੈ ਕਿ ਕੈਂਟ ਰੇਲਵੇ ਸਟੇਸ਼ਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਰੇਲਵੇ ਸਟੇਸ਼ਨ ‘ਤੇ ਲਗਾਏ ਜਾਣ ਵਾਲੇ ਹਿੱਸੇ ਨੂੰ 5 ਹਿੱਸਿਆਂ ‘ਚ ਚੁੱਕਣਾ ਸੀ ਪਰ ਕਰੇਨ ਦੀ ਮਦਦ ਨਾਲ ਇਸ ਨੂੰ ਇਕ ਵਾਰ ਵਿਚ ਹੀ ਚੁੱਕ ਲਿਆ ਗਿਆ।ਇਸ ਘਟਨਾ ਦੌਰਾਨ ਕਰੇਨ ਦਾ ਇੱਕ ਹਿੱਸਾ ਡਿੱਗ ਗਿਆ ਅਤੇ ਕਰੇਨ ਸਮੇਤ ਸਾਮਾਨ ਸਿੱਧਾ ਹੇਠਾਂ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ’ਤੇ ਜਾ ਡਿੱਗਿਆ। ਪਾਰਕਿੰਗ ਠੇਕੇਦਾਰ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਪਾਰਕਿੰਗ ਵਿੱਚ ਖੜ੍ਹੇ ਦੋਪਹੀਆ ਵਾਹਨ ਹੀ ਨੁਕਸਾਨੇ ਗਏ ਹਨ।