Skip to content
ਜਲੰਧਰ (ਵਿੱਕੀ ਸੂਰੀ) ਬਸਤੀ ਸ਼ੇਖ ਰਾਜਾ ਗਾਰਡਨ ਗਲੀ ਨੋਂ 3 ਬਸਤੀ ਦਾਨਸ਼ਮੰਦਾ ਪਾਣੀ ਵਾਲੀ ਟੈਂਕੀ ਨਜਦੀਕ ਇਕ ਸੱਪ ਦੇ ਕੱਟਣ ਨਾਲ ਬੱਚੀ ਦੀ ਮੌਤ ਦੀ ਖ਼ਬਰ ਸਾਮ੍ਹਣੇ ਆਈ ਹੈ । ਦਸਿਆ ਜਾ ਰਿਹਾ ਹੈ ਕਿ ਰਾਤ ਨੂੰ ਤਕਰੀਬਨ 1 ਵਜੇ ਪਰਿਵਾਰ ਜੋ ਕਿ ਜਮੀਨ ਤੇ ਸੁੱਤਾ ਹੋਇਆ ਸੀ ਅਤੇ ਉਸ ਸਮੇਂ ਬਾਹਰੋਂ ਇਕ ਜ਼ਹਿਰੀਲਾ ਸੱਪ ਅੰਦਰ ਆ ਗਿਆ ਅਤੇ ਲੜਕੀ ਦੇ ਕੰਨ ਦੇ ਉੱਤੇ ਡੰਗ ਮਾਰ ਦਿੱਤਾ।
ਉਸ ਸਮੇਂ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਅਤੇ ਜਦੋਂ ਉਸ ਸੱਪ ਨੇ ਉਸ ਦੀ ਮਾਂ ਨੂੰ ਡੰਗ ਮਾਰਿਆ ਤੇ ਪਤਾ ਲੱਗਾ ਕਿ ਘਰ ਵਿਚ ਸੱਪ ਆ ਗਿਆ ਹੈ ਉਸ ਤੋਂ ਬਾਅਦ ਘਰ ਵਿੱਚ ਹਫ਼ੜਾ ਦਫ਼ੜੀ ਪੈ ਗਈ। ਮਾਂ ਅਤੇ ਬੇਟੀ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਵਿੱਚ ਬੇਟੀ ਦੀ ਮੌਤ ਹੋ ਗਈ ਅਤੇ ਮਾਂ ਦੀ ਹਾਲਤ ਵੀ ਗੰਭੀਰ ਦਸੀ ਜਾ ਰਹੀ ਹੈ।
Related