ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਅੰਦਰ ਆਏ ਹੜ੍ਹਾਂ ਨਾਲ ਜਿੱਥੇ ਬਹੁਤ ਡੂੰਘੇ ਦਰਦ ਦਿੱਤੇ ਹਨ ਓਥੇ ਭਾਈਚਾਰਕ ਸਾਂਝਾ ਵੀ ਹੋਰ ਪਕੇਰੀਆਂ ਕੀਤੀਆਂ ਹਨ। ਅੱਜ ਇਥੇ ਹੜ੍ਹਾਂ ਵਿਚ ਫਸੇ ਲੋਕਾਂ ਵਾਸਤੇ ਕਿਸ਼ਤੀਆਂ ਅਤੇ ਹੋਰ ਘਰੇਲੂ ਰਾਹਤ ਸਮੱਗਰੀ ਲੈਕੇ ਪੁੱਜੀ ਮੀਰਾ , ਜੋ ਕਿ ਬਨੀ ਖੇਤ (ਡਲਹੌਜ਼ੀ) ਹਿਮਾਚਲ ਪ੍ਰਦੇਸ਼ ਵਿਖੇ ਮੀਰਾ ਮੈਡੀਟੇਸ਼ਨ ਐਂਡ ਵੈੱਲਨੈੱਸ ਸੈਂਟਰ ਚਲਾਉਂਦੀ ਹੈ ਨੇ ਕਿਹਾ ਕਿ ਜਦੋਂ ਓਸ ਨੇ ਖ਼ਬਰਾਂ ਵਿਚ ਸੁਣਿਆ ਤਾਂ ਉਸ ਤੋਂ ਦਰਦ ਵੇਖਿਆ ਨਹੀਂ ਗਿਆ। ਓਸ ਨੇ ਪਤਾ ਕੀਤਾ ਭਾਰਤ ਵਿੱਚੋਂ ਬੋਟ ਜਲਦੀ ਨਹੀਂ ਮਿਲ ਰਹੀਆਂ ਸਨ ਤਾਂ ਓਹ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੀ, ਜਿਥੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਦੁਬਈ ਪੁੱਜ ਕੇ ਓਥੋਂ ਇੱਕ ਦਿਨ ਵਿੱਚ ਦੋ ਕਿਸ਼ਤੀਆਂ ਖਰੀਦ ਕੇ ਲਿਆਈ ਅਤੇ ਮੁਹਾਲੀ ਦੇ ਗੁਰਬੀਰ ਸੰਧੂ ਦੇ ਕਹਿਣ ‘ਤੇ ਗਾਮਾ ਸਿੱਧੂ ਅਤੇ ਅਵਤਾਰ ਭੁੱਲਰ ਨਾਲ ਸੰਪਰਕ ਕਰਕੇ ਫ਼ਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿਖੇ ਪੁੱਜ ਕੇ ਕਿਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਤੇ ਖਾਲਸਾ ਏਡ ਦੀ ਟੀਮ ਦੇ ਹਵਾਲੇ ਕਰ ਦਿੱਤੀਆਂ। ਓਹਨਾ ਕਿਹਾ ਕਿ ਉਹ ਭੈਣਾਂ ਅਤੇ ਬੱਚਿਆਂ ਦੇ ਲਈ ਵੀ ਜ਼ਰੂਰੀ ਸਮਾਨ ਲੈਕੇ ਆਈ ਹੈ। ਦਵਾਈਆਂ ਵੀ ਨਾਲ ਲਿਆਂਦੀ ਜੋ ਲੋੜਵੰਦ ਲੋਕਾਂ ਨੂੰ ਦਿੱਤੀਆਂ ਹਨ। ਓਹਨਾ ਕਿਹਾ ਕਿ ਇੰਦਰਜੀਤ ਨਿੱਕੂ ਹੋਰੀਂ ਦੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੀ ਹੋਈ ਹੈ। ਓਹ ਲੋਕਾਂ ਨੂੰ ਘਰਾਂ ਵਿੱਚ ਜਾ ਕੇ ਰਾਸ਼ਨ ਆਦਿ ਵੰਡ ਰਹੀ ਹੈ। ਇਸ ਮੌਕੇ ਗਾਇਕ ਇੰਦਰਜੀਤ ਨਿੱਕੂ, ਯੁੱਧਵੀਰ ਮਾਣਕ, ਗਾਮਾ ਸਿੱਧੂ, ਅਵਤਾਰ ਭੁੱਲਰ, ਅਦਾਕਾਰਾ ਅਰਵਿੰਦਰ ਕੌਰ, ਪ੍ਰਭਜੋਤ ਸਿੰਘ , ਪ੍ਰਿੰਸ ਖਾਲਸਾ ਖਲਚੀਆਂ, ਹਰਸ਼ ਅਰੋੜਾ, ਆਰੀਅਨ, ਧਰਮਿੰਦਰ ਚੰਡੀਗੜ੍ਹ, ਰਮਨਦੀਪ ਕੌਰ, ਅਮਨਦੀਪ ਕੌਰ, ਦਲਜੀਤ ਸਿੰਘ ਮਹਾਲਮ, ਮੁੱਖਾ ਵਿਰਕ, ਅਮਨ ਬੋਪਾਰਾਏ, ਰਿਸ਼ੀ ਰਾਹੀ ਆਦਿ ਹਾਜ਼ਰ ਸਨ।