
Skip to content
ਜਲੰਧਰ (ਜੀਵਨ ਜਯੋਤੀ ਟੰਡਨ) : ਸ਼ਹਿਰ ਦੇ ਦਕੋਹਾ, ਫੋਲੜੀਵਾਲ ਅਤੇ ਰਾਮਾ ਮੰਡੀ ਸਮੇਤ ਕਈ ਇਲਾਕਿਆਂ ਵਿੱਚ ਨਗਰ ਨਿਗਮ ਵੱਲੋਂ ਬਣਾਏ ਗਏ ਕੰਪੋਸਟਿੰਗ ਯੂਨਿਟ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਹੋਣ ਕਾਰਨ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਲਗਭਗ 2.32 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਹ ਯੂਨਿਟ ਅਜੇ ਤੱਕ ਢੰਗ ਨਾਲ ਚਾਲੂ ਨਹੀਂ ਹੋ ਸਕੇ, ਜਿਸ ਕਾਰਨ ਸਰਕਾਰੀ ਪੈਸੇ ਦੀ ਬਰਬਾਦੀ ਹੋਣ ਦੇ ਦੋਸ਼ ਲੱਗ ਰਹੇ ਹਨ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਵਿਸਥਾਰਪੂਰਵਕ ਮੰਗ ਪਤੱਰ ਸੌਂਪਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ, ਰਾਜੀਵ ਢੀਂਗਰਾ, ਦਰਸ਼ਨ ਲਾਲ ਭਗਤ, ਅਜੇ ਬੱਬਲ, ਕੰਵਰ ਸਰਤਾਜ, ਗੁਰਦੀਪ ਸਿੰਘ ਫੌਜੀ, ਓਮ ਪ੍ਰਕਾਸ਼, ਭਗਵੰਤ ਪ੍ਰਭਾਕਰ, ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਅਮਰਪ੍ਰੀਤ ਸਿੰਘ ਆਦਿ ਸ਼ਾਮਿਲ ਰਹੇ।ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੰਪੋਸਟਿੰਗ ਯੂਨਿਟਾਂ ‘ਤੇ ਲਗਾਈਆਂ ਗਈਆਂ ਮਸ਼ੀਨਾਂ ਬੰਦ ਪਈਆਂ ਹਨ ਅਤੇ ਕੂੜੇ ਦੀ ਪ੍ਰੋਸੈਸਿੰਗ ਨਾ ਹੋਣ ਕਾਰਨ ਗਿੱਲਾ ਅਤੇ ਸੁੱਕਾ ਕੂੜਾ ਸੜਕਾਂ ‘ਤੇ ਢੇਰਾਂ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਨਾਲ ਇਲਾਕਿਆਂ ਵਿੱਚ ਗੰਦੀ ਬਦਬੂ ਫੈਲ ਰਹੀ ਹੈ, ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਲੋਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਥਾਨਕ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਯੋਜਨਾ ਕਾਗਜ਼ੀ ਕਾਰਵਾਈ ਅਤੇ ਪ੍ਰਸ਼ਾਸਕੀ ਲਾਪਰਵਾਹੀ ਦੀ ਭੇਂਟ ਚੜ੍ਹ ਗਈ ਹੈ।ਨਗਰ ਨਿਗਮ ਵੱਲੋਂ ਖਰੀਦੀਆਂ ਗਈਆਂ ਮਸ਼ੀਨਾਂ ਦਾ ਸਹੀ ਤਰੀਕੇ ਨਾਲ ਉਪਯੋਗ ਨਾ ਹੋਣ ਕਾਰਨ ਪ੍ਰੋਜੈਕਟ ਆਪਣਾ ਮਕਸਦ ਪੂਰਾ ਕਰਨ ਵਿੱਚ ਅਸਫਲ ਸਾਬਤ ਹੋ ਰਿਹਾ ਹੈ।ਇਲਾਕਾ ਵਾਸੀਆਂ ਨੇ ਇਹ ਵੀ ਮੰਗ ਉਠਾਈ ਕਿ ਕੰਪੋਸਟਿੰਗ ਪਲਾਂਟ ਰਿਹਾਇਸ਼ੀ ਇਲਾਕਿਆਂ ਵਿੱਚ ਸਥਾਪਿਤ ਨਾ ਕੀਤੇ ਜਾਣ, ਕਿਉਂਕਿ ਇਨ੍ਹਾਂ ਤੋਂ ਉੱਪਜਣ ਵਾਲੀ ਬਦਬੂ, ਗੰਦਗੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਲੋਕਾਂ ਲਈ ਵੱਡੀ ਚਿੰਤਾ ਬਣ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਯੂਨਿਟ ਸ਼ਹਿਰ ਤੋਂ ਬਾਹਰ ਜਾਂ ਉਦਯੋਗਿਕ ਇਲਾਕਿਆਂ ਵਿੱਚ ਸਥਾਪਿਤ ਕੀਤੇ ਜਾਣ।ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੁੱਖ ਮੰਗਾਂ :1. ਸਾਰੇ ਕੰਪੋਸਟਿੰਗ ਯੂਨਿਟ ਤੁਰੰਤ ਚਾਲੂ ਕੀਤੇ ਜਾਣ2. ਬੰਦ ਪਈਆਂ ਮਸ਼ੀਨਾਂ ਦੀ ਮੁਰੰਮਤ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇ3. ਕੂੜੇ ਦੀ ਸਹੀ ਸੰਭਾਲ ਅਤੇ ਨਿਯਮਿਤ ਸਫਾਈ ਯਕੀਨੀ ਬਣਾਈ ਜਾਵੇ4. ਰਿਹਾਇਸ਼ੀ ਇਲਾਕਿਆਂ ਤੋਂ ਕੰਪੋਸਟਿੰਗ ਪਲਾਂਟ ਹਟਾ ਕੇ ਉਚਿਤ ਥਾਵਾਂ ‘ਤੇ ਸ਼ਿਫਟ ਕੀਤੇ ਜਾਣ5. ਲਾਪਰਵਾਹੀ ਲਈ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੂੜੇ, ਬਦਬੂ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ ਅਤੇ ਸ਼ਹਿਰ ਦੀ ਸਫਾਈ ਪ੍ਰਣਾਲੀ ਮੁੜ ਪਟੜੀ ‘ਤੇ ਆ ਸਕੇ।Related