Skip to content
ਜਲੰਧਰ (ਵਿਕੀ ਸੂਰੀ)- ਪੁਲਿਸ ਨੇ 10 ਘੰਟੇ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਇੱਕ ਨੌਜਵਾਨ ਜੋ ਬਸਤੀ ਸ਼ੇਖ ਰਹਿਣ ਵਾਲਾ ਸੀ ਉਹ ਰਾਤ ਘਰ ਨਹੀਂ ਆਇਆ ਉਹਦੀ ਭੈਣ ਨੇ ਕੰਟਰੋਲ ਰੂਮ ਤੇ ਖਬਰ ਦਿੱਤੀ ਕਿ ਮੇਰਾ ਭਰਾ ਘਰ ਨਹੀਂ ਆਇਆ ਪੂਰੇ ਇਲਾਕੇ ਚ ਹੰਡਕਮ ਮੱਚ ਗਿਆ ਇਲਾਕੇ ਦੇ ਸਾਰੇ ਲੋਕ ਉਸ ਮੁੰਡੇ ਨੂੰ ਲੱਭਣ ਦੀ ਤੁਰ ਪਏ। ਜਿੱਥੇ ਲੋਕਾਂ ਨੇ ਜੋਰ ਲਾਇਆ ਉੱਥੇ ਪੰਜਾਬ ਪੁਲਿਸ ਵੈਸਟ ਦੇ ACP ਅਤੇ ਤਿੰਨ ਥਾਣਿਆਂ ਦੇ ਐਸਐਚਓ ਅਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਉਥੋਂ ਦੇ ਸੀਸੀਟੀ ਵੀ ਕੈਮਰਿਆਂ ਨੂੰ ਖੰਗਾਲਦੇ ਹੋਏ ਤੇ ਮੋਬਾਈਲ ਲੋਕੇਸ਼ਨਾਂ ਨੂੰ ਖੰਗਾਲਦੇ ਹੋਏ ਮੁਜਰਮਾਂ ਤੱਕ ਪਕੜ ਕੀਤੀ ਤੇ ਮੁਜਰਮਾਂ ਨੂੰ ਫੜ ਲਿਆ ਗਿਆ। ਲੜਕੇ ਦੀ ਭੈਣ ਨੇ ਜਦੋਂ ਦੱਸਿਆ ਕਿ ਮੈਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਦੇ ਵਿੱਚੋਂ ਇਸ ਪਰਿਵਾਰ ਨੂੰ ਹਰ ਮਹੀਨੇ ਕੁਛ ਨਾ ਕੁਛ ਮਦਦ ਭੇਜਦੀ ਸੀ |
ਪਰ ਮੈਨੂੰ ਨਹੀਂ ਸੀ ਪਤਾ ਕਿ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਤੇ ਮੈਂਨੂੰ ਮੇਰੇ ਭਰਾ ਦੀ ਜਾਨ ਤੋਂ ਹੱਥ ਧੋਣੇ ਪੈਣਗੇ ।ਲੋਕ ਪੁਲਿਸ ਦੇ ਇਸ ਕੰਮ ਤੋਂ ਸੰਤੁਸ਼ਟ ਹਨ ਇਹ ਪੁਲਿਸ ਨੇ ਇੰਨੀ ਜਲਦੀ 12 ਘੰਟੇ ਵਿੱਚ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਦੇ ਉੱਤੇ ਏਸੀਪੀ ਵੈਸਟ ਤੇ ਉਹਨਾਂ ਦੇ ਪੂਰੀ ਟੀਮ ਨੇ ਜੋ ਮਿਹਨਤ ਕਰਕੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਬਾਕੀ ਸਾਰਾ ਸਮਾਨ ਵੀ ਬਰਾਮਦ ਹੋ ਗਿਆ ਇੱਕ ਮੋਬਾਈਲ ਭਾਰਗੋ ਕੈਂਪ ਦੇ ਕਿਸੇ ਦੁਕਾਨਦਾਰ ਨੂੰ ਵੇਚਿਆ ਸੀ ਉਹਦੀ ਤਲਾਸ਼ ਜਾਰੀ ਹੇ ਤੇ ਜਲਦੀ ਪੁਲਿਸ ਦੇ ਹੱਥ ਉਹ ਨੌਜਵਾਨ ਵੀ ਚੜੇਗਾ ਬਾਕੀ ਸਾਰੀ ਬਰਾਮਦਗੀ ਹੋ ਗਈ ਹੈ। ਪਰਿਵਾਰ ਵੱਲੋਂ ਇਹ ਮੰਗ ਹੈ ਕਿ ਇਹਨਾਂ ਦੋਸ਼ੀਆਂ ਨੂੰ ਸਖਤ ਸਜ਼ਾ ਦਵਾਈ ਜਾਵੇ।
Post Views: 2,338
Related