Skip to content
ਸ਼ਿਵ ਨਗਰ ਵਿੱਚ ਹਰਿਨਾਮ ਸੰਕੀਰਤਨ ਨਾਲ ਗੂੰਜੀ ਮੰਗਲਮਈ ਪ੍ਰਭਾਤਫੇਰੀ
ਸ਼੍ਰੀ ਗੌਰ ਹਰਿ ਸੰਕੀਰਤਨ ਮੰਡਲ ਵੱਲੋਂ ਕਾਰਤਿਕ ਮਹੀਨੇ ਦੀ ਪਾਵਨ ਬੇਲਾ ’ਤੇ ਕੱਢੀ ਗਈ ਪ੍ਰਭਾਤਫੇਰੀ, ਭਗਤਾਂ ਨੇ ਰਾਧਾ-ਕ੍ਰਿਸ਼ਨ ਦੇ ਨਾਮ ਦਾ ਕੀਤਾ ਗੁਣਗਾਨ
ਜਲੰਧਰ (ਨਵੀਨ ਪੂਰੀ) – ਸ਼੍ਰੀ ਗੌਰ ਹਰਿ ਸੰਕੀਰਤਨ ਮੰਡਲ ਵੱਲੋਂ ਕਾਰਤਿਕ ਮਹੀਨੇ ਦੀ ਪਾਵਨ ਬੇਲਾ ’ਤੇ ਸ਼ਿਵ ਨਗਰ, ਸੋਢਲ ਨੇੜੇ ਮੰਗਲਮਈ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰਭਾਤਫੇਰੀ ਗੋਪਾਲ ਮੰਨਨ ਜੀ ਦੇ ਨਿਵਾਸ ਸਥਾਨ ਤੋਂ ਹਰਿਨਾਮ ਸੰਕੀਰਤਨ ਦੇ ਨਾਲ ਸ਼ਰਧਾਪੂਰਵਕ ਆਰੰਭ ਹੋਈ। ਇਸ ਦੌਰਾਨ ਸਮੂਹ ਭਗਤਾਂ ਨੇ ਰਾਧਾ-ਕ੍ਰਿਸ਼ਨ ਦੇ ਨਾਮ ਦਾ ਗੁਣਗਾਨ ਕਰਦਿਆਂ ਭਗਤੀ ਰਸ ਦਾ ਆਨੰਦ ਮਾਣਿਆ।
ਸੰਕੀਰਤਨ ਦਾ ਸ਼ੁਭ ਆਰੰਭ ਸਮੀਰ ਕੱਕੜ, ਅਸ਼ਵਨੀ ਮਿੰਟਾ, ਵਿਸ਼ਾਲ ਢੱਲ, ਦੀਪਕ ਸ਼ਰਮਾ, ਗੋਬਿੰਦ ਸ਼ਰਮਾ, ਆਦਰਵ ਸ਼ਰਮਾ, ਮਹਾਵੀਰ, ਨਿਖਿਲ, ਸਨੀ ਦੂਆ, ਗੌਰਕਸ਼ ਦੂਆ ਅਤੇ ਨਿਤਾਈ ਦਾਸ ਵੱਲੋਂ ਮੰਗਲਾਚਰਨ, ਗੁਰੂ ਵੰਦਨਾ ਅਤੇ ਵੈਸ਼ਨਵ ਵੰਦਨਾ ਨਾਲ ਕੀਤਾ ਗਿਆ। ਠਾਕੁਰ ਜੀ ਦੀ ਪਾਲਕੀ ਦੀ ਸੇਵਾ ਵਾਸੂ ਨਾਗਪਾਲ ਅਤੇ ਸ਼ੁਭਮ ਸ਼ਰਮਾ ਵੱਲੋਂ ਨਿਭਾਈ ਗਈ।
ਇਸ ਮੌਕੇ ਤਾਪਸ ਪ੍ਰਭੂ ਨੇ ‘ਰਾਧੇ-ਰਾਧੇ ਗੋਬਿੰਦ, ਗੋਬਿੰਦ ਰਾਧੇ’ ਦੇ ਸੰਕੀਰਤਨ ਨਾਲ ਭਗਤਾਂ ਨੂੰ ਨਿਹਾਲ ਕੀਤਾ। ਅਸ਼ਵਨੀ ਮਿੰਟਾ ਨੇ ‘ਮੇਰਾ ਕੋਈ ਨਾ ਸਹਾਰਾ ਬਿਨ ਤੇਰੇ, ਨੰਦ ਲਾਲ ਸਾਂਵਰਿਆ ਮੇਰੇ’ ਦੇ ਭਜਨ ਰਾਹੀਂ ਰਾਧਾ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਨੇ ਕਾਰਤਿਕ ਮਹੀਨੇ ਵਿੱਚ ਹਰਿ ਭਜਨ ਕਰਨ, ਠਾਕੁਰ ਜੀ ਨੂੰ ਦੀਪਦਾਨ ਕਰਨ ਅਤੇ ਬ੍ਰਹਮ ਮੁਹੂਰਤ ਵਿੱਚ ਉੱਠ ਕੇ ਪ੍ਰਭੂ ਦੀ ਸੇਵਾ ਕਰਨ ਲਈ ਸੰਗਤ ਨੂੰ ਪ੍ਰੇਰਿਤ ਕੀਤਾ।
ਆਦਿੱਤਿਆ ਮੱਗੋ ਨੇ ਰਾਧਾ ਨਾਮ ਦੀ ਉੱਚੀ ਧੁਨੀ ਨਾਲ ਸੰਕੀਰਤਨ ਕਰਦਿਆਂ ਸਮੁੱਚੇ ਇਲਾਕੇ ਨੂੰ ਭਗਤੀਮਈ ਬਣਾ ਦਿੱਤਾ। ਉੱਥੇ ਹੀ ਵਿਸ਼ਾਲ ਢੱਲ ਨੇ ‘ਨਾਰਾਇਣ-ਨਾਰਾਇਣ, ਦੀਨ ਦਿਆਲ, ਜੈ ਜਗਦੀਸ਼ ਹਰੇ’ ਦੇ ਸੰਕੀਰਤਨ ਉਪਰੰਤ ਹਰੇ ਕ੍ਰਿਸ਼ਨ ਮਹਾਮੰਤਰ ਨਾਲ ਸੰਕੀਰਤਨ ਨੂੰ ਵਿਸ਼ਰਾਮ ਦਿੱਤਾ।
ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ
ਪ੍ਰਭਾਤਫੇਰੀ ਮੰਨਨ ਨਿਵਾਸ ਤੋਂ ਹੁੰਦੀ ਹੋਈ ਸ਼ਿਵ ਮੰਦਰ ਅਤੇ ਭਾਰਤ ਭੂਸ਼ਣ ਧੀਰ, ਸਾਬਕਾ ਕੌਂਸਲਰ ਭੂਸ਼ਣ ਕੋਹਲੀ, ਹਰਸ਼ ਗੁਲਾਟੀ, ਗੋਪਾਲ ਮੰਨਨ, ਅਸ਼ੋਕ ਗੁਪਤਾ, ਜੌਨੀ ਗੁਪਤਾ ਅਤੇ ਵਿਕਾਸ ਵਰਮਾ ਦੇ ਨਿਵਾਸ ਸਥਾਨਾਂ ’ਤੇ ਪਹੁੰਚੀ। ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਪ੍ਰਭਾਤਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰ ਕੋਈ ਹਰਿਨਾਮ ਸੰਕੀਰਤਨ ਦੀ ਧੁਨ ’ਤੇ ਝੂਮਦਾ ਹੋਇਆ ਪ੍ਰਭੂ ਭਗਤੀ ਵਿੱਚ ਲੀਨ ਨਜ਼ਰ ਆਇਆ।
ਇਸ ਮੰਗਲਮਈ ਮੌਕੇ ’ਤੇ ਅਸ਼ਵਨੀ ਮਿੰਟਾ, ਰਾਜਨ ਸ਼ਰਮਾ, ਸੰਜੇ ਕਾਲੀਆ, ਆਕਾਸ਼ ਮਲਹੋਤਰਾ, ਹਰਸ਼ ਸ਼ਰਮਾ, ਗੋਬਿੰਦ ਸ਼ਰਮਾ, ਆਦਰਵ ਸ਼ਰਮਾ, ਵਿਪੁਲ ਸਿਸੋਦੀਆ, ਰਾਕੇਸ਼ ਮੱਗੋ, ਅਸ਼ਵਨੀ ਸੇਠੀ, ਵਾਸੂ ਨਾਗਪਾਲ, ਜਤਿਨ ਨਾਗਪਾਲ, ਆਦਿੱਤਿਆ ਮੱਗੋ, ਸਨੀ ਦੂਆ, ਬੌਬੀ ਮਹਿਤਾ, ਮਹਾਵੀਰ, ਹੇਮੰਤ ਢੱਲ, ਰਾਕੇਸ਼ ਮਹਾਜਨ, ਸਮੀਰ ਕੱਕੜ, ਨਿਤਾਈ, ਸਾਗਰ, ਨਿਖਿਲ, ਰੌਨੀ, ਦੇਵ, ਪ੍ਰੋਮਿਲਾ ਅਗਰਵਾਲ, ਸੋਹਨ ਲਾਲ, ਪੂਜਾ ਅਗਰਵਾਲ, ਨੀਤੂ ਸਿੰਗਲਾ, ਰਾਧਿਕਾ ਭੱਲਾ, ਬ੍ਰਿਜ ਸੈਖੜੀ, ਰਾਧਿਕਾ ਮੰਨਨ, ਨੀਲਮ ਸੈਣੀ ਅਤੇ ਬਬੀਤਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਗਤਾਂ ਨੇ ਸ਼ਮੂਲੀਅਤ ਕੀਤੀ।
ਮੰਡਲ ਦੇ ਸੇਵਾਦਾਰ ਆਕਾਸ਼ ਮਲਹੋਤਰਾ ਨੇ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਪ੍ਰਭਾਤਫੇਰੀ ਗ੍ਰੀਨ ਮਾਡਲ ਟਾਊਨ ਸਥਿਤ ਚੱਢਾ ਨਿਵਾਸ ਤੋਂ ਆਰੰਭ ਹੋਵੇਗੀ, ਜਦਕਿ ਸੋਮਵਾਰ ਨੂੰ ਗ੍ਰੇਟਰ ਕੈਲਾਸ਼ ਵਿਖੇ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਜਾਵੇਗਾ।
Related