ਉਨ੍ਹਾਂ ਇਹ ਵੀ ਕਿਹਾ, “ਜਿਵੇਂ ਹੀ ਵਿਰੋਧੀ ਗਠਜੋੜ ‘ਇੰਡੀਆ’ ਦੀ ਸਰਕਾਰ ਬਣੇਗੀ, ਅਸੀਂ ਤੁਰੰਤ ਇਸ ਸਕੀਮ ਨੂੰ ਰੱਦ ਕਰ ਦੇਵਾਂਗੇ ਅਤੇ ਪੁਰਾਣੀ ਸਥਾਈ ਭਰਤੀ ਪ੍ਰਕਿਰਿਆ ਨੂੰ ਮੁੜ ਲਾਗੂ ਕਰਾਂਗੇ।” ਕੇਂਦਰ ਦੁਆਰਾ 14 ਜੂਨ, 2022 ਨੂੰ ਐਲਾਨੀ ਗਈ ਅਗਨੀਪਥ ਯੋਜਨਾ, 17½ ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਫ਼ੌਜ ਵਿਚ ਭਰਤੀ ਕਰਨ ਲਈ ਲਿਆਂਦੀ ਗਈ ਹੈ। ਚਾਰ ਸਾਲ ਬਾਅਦ ਇਨ੍ਹਾਂ ਵਿਚੋਂ 25 ਫ਼ੀ ਸਦੀ ਨੂੰ ਅਗਲੇ 15 ਸਾਲਾਂ ਤੱਕ ਫ਼ੌਜ ਵਿਚ ਬਰਕਰਾਰ ਰੱਖਣ ਦੀ ਵਿਵਸਥਾ ਹੈ।

