ਜਲੰਧਰ : ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੀ ਬੀਤੇ ਦਿਨ ਵਿਜੀਲੈਂਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਸ ਦੀ ਜਾਂਚ ਲਈ ਡਾਕਟਰਾਂ ਦੀ ਇਕ ਟੀਮ ਵਿਜੀਲੈਂਸ ਦਫਤਰ ਪਹੁੰਚੀ ਸੀ। ਜਦ ਡਾਕਟਰਾਂ ਦੀ ਟੀਮ ਵਿਜੀਲੈਂਸ ਦਫਤਰ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਵਿਧਾਇਕ ਦੀ ਸਿਹਤ ਕੁਝ ਜ਼ਿਆਦਾ ਖਰਾਬ ਹੈ ਇਸ ਲਈ ਉਨ੍ਹਾਂ ਉਸਨੂੰ ਹਸਪਤਾਲ ਲਿਜਾਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਵਾਪਸ ਪਰਤ ਗਈ। ਵਿਜੀਲੈਂਸ ਅਧਿਕਾਰੀ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਅਲਟਰਾ ਸਾਊਂਡ ਕੀਤੀ ਗਈ। ਅਲਟਰਾ ਸਾਊਂਡ ‘ਚ ਰਮਨ ਅਰੋੜਾ ਦੇ ਪਿੱਤੇ ‘ਚ ਪੱਥਰੀ ਦੱਸੀ ਜਾ ਰਹੀ ਹੈ। ਡਾਕਟਰਾਂ ਵੱਲੋਂ ਉਸ ਨੂੰ ਦਵਾਈਆਂ ਦੇ ਕੇ ਦੇਰ ਰਾਤ ਛੁੱਟੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀ ਉਸ ਨੂੰ ਫਿਰ ਦਫਤਰ ਲੈ ਗਏ।