Skip to content
ਫ਼ਰੀਦਕੋਟ 25 ਅਕਤੂਬਰ(ਵਿਪਨ ਮਿੱਤਲ) :-ਅੱਜ ਇੱਥੇ ਸਥਾਨਕ ਰੈਂਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਅਕਤੂਬਰ ਮਹੀਨੇ ਵਿੱਚ ਜਿੰਨਾਂ ਮੈਂਬਰ ਸਹਿਬਾਨ ਦਾ ਜਨਮ ਹੋਇਆ ਹੈ ਦਾ ਜਨਮ ਦਿਨ ਮਨਾਇਆ ਗਿਆ। ਇਹ ਸਮਾਗਮ ਅਸ਼ੋਕ ਕੁਮਾਰ ਚਾਵਲਾ ਪ੍ਰਧਾਨ ਰੈਂਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੀ ਰਹਿਨੁਮਾਈ ਹੇਠ ਹੋਇਆ। ਇਸ ਸੰਬੰਧੀ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਲੱਬ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਕਲੱਬ ਪ੍ਰਧਾਨ ਅਸ਼ੋਕ ਚਾਵਲਾ ਨੇ ਸਾਰੇ ਮੈਂਬਰ ਸਹਿਬਾਨ ਨੂੰ ਜੀ ਆਇਆ ਆਖਿਆ ਤੇ ਜਨਮਦਿਨ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਵਧਾਈਆਂ ਦਿੱਤੀਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਜਿੰਨਾਂ ਮੈਂਬਰ ਸਹਿਬਾਨ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਰਾਜ ਪਾਲ ਬਜਾਜ,ਸ਼ਾਮ ਸੁੰਦਰ ਰਿਹਾਨ, ਅਮਰਜੀਤ ਸਿੰਘ ਗੋਂਦਾਰਾ,ਮਨਜੀਤਇੰਦਰ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਮਾਂਗਟ, ਹਰਪਾਲ ਸਿੰਘ ਪਾਲੀ,ਵਿਦਿਆ ਰਤਨ ਦੇਵਗਨ, ਇਸ ਤੋ ਇਲਾਵਾ ਜਿੰਨਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ,ਸੰਤ ਸਿੰਘ, ਪਰਮਜੀਤ ਸਿੰਘ ਸਰਾਂ ਨੈਸ਼ਨਲ ਅਵਾਰਡੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਜਿੰਨਾਂ ਮੈਂਬਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਕ੍ਰਿਸ਼ਨ ਲਾਲ ਪ੍ਰਿੰਸੀਪਲ,ਜੈਪਾਲ ਸਿੰਘ ਬਰਾੜ, ਮੁਖਤਿਆਰ ਸਿੰਘ ਵੰਗੜ, ਕਰਨਲ ਬਲਬੀਰ ਸਿੰਘ ਸਰਾਂ,ਪ੍ਰੋ.ਐਨ.ਕੇ ਗੁਪਤਾ,ਡਾ.ਨਿਰਮਲ ਕੋਸ਼ਿਕ,ਪ੍ਰਿੰਸੀਪਲ ਸੇਵਾ ਸਿੰਘ ਚਾਵਲਾ,ਡਾ.ਐਚ ਪੀ ਸਿੰਘ ਸੰਧੂ,ਅਮਰਜੀਤ ਸਿੰਘ ਕੰਗ ਆਦਿ ਸਨ । ਮੰਚ ਸੰਚਾਲਨ ਕਲੱਬ ਦੇ ਜਨਰਲ ਸਕੱਤਰ ਸੁਰਿੰਦਰਪਾਲ ਸ਼ਰਮਾ ਵੱਲੋਂ ਬਾ-ਖੂਬੀ ਨਿਭਾਇਆ ਗਿਆ। ਸਮਾਗਮ ਵਿੱਚ ਜਿੰਨਾਂ ਮੈਂਬਰ ਸਹਿਬਾਨ ਨੇ ਆਪਣੀ ਹਾਜ਼ਰੀ ਲਗਵਾਈ ਉਹਨਾਂ ਦੇ ਨਾਮ ਇਸ ਤਰਾਂ ਹਨ ਪ੍ਰਿੰਸੀਪਲ ਵਿਨੋਦ ਸਿੰਗਲਾ ਵਿੱਤ ਸਕੱਤਰ, ਕੇ.ਪੀ. ਸਿੰਘ ਸਰਾਂ ਸਰਕਲ ਹੈੱਡ ਡਰਾਫਟਸਮੈਨ ਰਿਟਾਇਰਡ, ਗੋਬਿੰਦ ਰਾਮ ਸ਼ਰਮਾਂ, ਟੇਕ ਚੰਦ ਸੁਪਰਡੈਂਟ,ਨਰਿੰਦਰ ਸਿੰਘ ਏ.ਆਰ, ਜਸਬੀਰ ਸਿੰਘ ਬਰਾੜ,ਇੰਜ. ਜੀਤ ਸਿੰਘ, ਰਜਨੀਸ਼ ਵਰਮਾ,ਹਰਮੀਤ ਸਿੰਘ ਕੰਗ,ਚਮਨ ਪ੍ਰਕਾਸ਼ ਗੌੜ, ਬਲਦੇਵ ਸਿੰਘ ਮਾਨ, ਵਰਿੰਦਰ ਗਾਂਧੀ,ਜਸਵੰਤ ਸਿੰਘ ਸਰਾਂ, ਡਾ. ਅਜੀਤ ਸਿੰਘ ਗਿੱਲ,ਦਵਿੰਦਰ ਕੁਮਾਰ ਮਹਿਤਾ,ਇੰਜ ਕੁਲਬੀਰ ਸਿੰਘ ਵੜੈਚ, ਵਜਿੰਦਰ ਵਿਨਾਇਕ ਕਾਰਜਕਾਰੀ ਇੰਜੀਨੀਅਰ ਰਿਟਾਇਰਡ, ਗੁਰਦੇਵ ਸਿੰਘ ਸਰਕਲ ਹੈੱਡ ਡਰਾਫਟਸਮੈਨ, ਅਰਪਿੰਦਰ ਸਿੰਘ ਉਬਰਾਏ,ਬਲਬੀਰ ਸਿੰਘ ਸਰਾਂ, ,ਸਵਰਨ ਸਿੰਘ ਵੰਗੜ,ਅਸ਼ੋਕ ਜੈਨ,ਗਿਰੀਸ਼ ਕੁਮਾਰ ਸੁਖੀਜਾ,ਕਲਵੰਤ ਸਿੰਘ ਮਾਨ,ਅਮਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ,ਅਸ਼ੋਕ ਵਧਵਾ,ਬਲਦੇਵ ਸਿੰਘ ਸੇਖੋਂ,ਪ੍ਰੇਮ ਪਾਲ ਸਿੰਘ ਬਰਾੜ,ਇੰਦਰਜੀਤ ਸਿੰਘ, ਗੁਰਦੇਵ ਸਿੰਘ ਸਰਕਲ ਹੈੱਡ ਡਰਾਫਟਸਮੈਨ, ਇੰਜ.ਅਜਮੇਰ ਸਿੰਘ ਚੌਹਾਨ,ਜਗਜੀਤ ਪਾਲ, ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਇੰਜ ਕੁਲਬੀਰ ਸਿੰਘ ਵੜੈਚ ਨੇ ਸਭ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਜਿੰਨਾ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਨੂੰ ਵਧਾਈਆਂ ਦਿੱਤੀਆ ਤੇ ਵਾਹਿਗੁਰੂ ਅੱਗੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਸਮਾਰੋਹ ਵਿੱਚ ਗੁਰਪ੍ਰੀਤ ਗੋਪੀ ਵੱਲੋ ਜੈਪਾਲ ਸਿੰਘ ਬਰਾੜ ਦਾ ਲਿਖਿਆ ਗੀਤ ਗਾਇਆ ਤੇ ਸਮਰੋਹ ਵਿੱਚ ਰੌਣਕ ਦਾ ਮਹੌਲ ਬਣ ਗਿਆ । ਇਸੇ ਤਰਾਂ ਗੁਰਮੇਲ ਜੱਸਲ ਨੇ ਵੀ ਪੰਜਾਬੀ ਗੀਤ ਗਾਇਆ। ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ.ਸਿੰਘ ਸਰਾਂ ਵੱਲੋਂ ਜਨਮ ਦਿਨ ਸਮਾਰੋਹ ਸਬੰਧੀ ਸਾਰੀ ਜਾਣਕਾਰੀ ਦਿੱਤੀ। ਅੰਤ ਸਾਰੇ ਮੈਂਬਰ ਨੇ ਚਾਹ ਦਾ ਆਨੰਦ ਮਾਣਿਆ।
Related