ਫਰੀਦਕੋਟ 1 ਸਤੰਬਰ(ਵਿਪਨ ਮਿੱਤਲ):- ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਾਰਨ ਸ਼ਹਿਰਾਂ ਦੀਆਂ ਸੜਕਾਂ ਤੇ ਪਾਣੀ ਭਰ ਗਿਆ ਹੈ। ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਕਈ ਘੰਟਿਆ ਤੱਕ ਪਾਣੀ ਖੜਾ ਨਜ਼ਰ ਆਇਆ। ਜਿਸ ਕਾਰਨ ਪੂਰੇ ਜਿਲ੍ਹੇ ਦੇ ਸ਼ਹਿਰਾਂ ਵਿੱਚ ਪਾਣੀ ਭਰ ਗਿਆ। ਮੀਂਹ ਕਾਰਨ ਨਹਿਰੂ ਸ਼ਾਪਿੰਗ ਸੈਂਟਰ, ਘੰਟਾਘਰ ਚੌਕ, ਬੱਸ ਸਟੈਂਡ, ਨਵੀਂ ਅਨਾਜ ਮੰਡੀ, ਤਲਵੰਡੀ ਚੌਕ, ਕੋਤਵਾਲੀ ਚੌਕ, ਫਿਰੋਜ਼ਪੁਰ ਰੋਡ ’ਤੇ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਵਧ ਗਈਆਂ । ਮੀਂਹ ਦੇ ਜਮਾ ਪਾਣੀ ਵਿੱਚ ਕਈ ਸਾਧਨ ਰੁਕਦੇ ਨਜ਼ਰ ਆਏ। ਪਾਣੀ ਭਰਨ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਮੱਠੀ ਹੋ ਗਈ। ਸੜਕਾਂ ’ਤੇ ਖੜ੍ਹੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨਹਿਰੂ ਸ਼ਾਪਿੰਗ ਸੈਂਟਰ, ਕੋਤਵਾਲੀ ਚੌਕ, ਤਲਵੰਡੀ ਚੌਕ ਨੇੜੇ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਉਸਾਰੀ ਅਧੀਨ ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ। ਸਮਾਜਸੇਵੀ ਬਲਵਿੰਦਰ ਸਿੰਘ,ਤੇਜਪਾਲ ਸਿੰਘ,ਨਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਵਿੱਚ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ ਜਿੱਥੇ ਪਾਣੀ ਇਕੱਠਾ ਨਾ ਹੋਇਆ ਹੋਵੇ। ਕੋਟਕਪੂਰਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਪੈਰਿਹਾ ਹੈ। ਸਥਾਨਕ ਲੋਕ ਇਸ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਪਰ ਜਿੰਮੇਵਾਰ ਨਗਰ ਕੌਂਸਲ ਹਰ ਸਾਲ ਬਰਸਾਤਾਂ ਦੌਰਾਨ ਪਾਣੀ ਭਰਨ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੱਢ ਸਕੀ। ਇਲਾਕਾ ਨਿਵਾਸੀ ਕਮਲ ਕੁਮਾਰ, ਟਿੰਕੂ ਗੁਪਤਾ, ਪ੍ਰਵੀਨ ਮਿੱਤਲ, ਅਨੁਰਾਗ ਗੁਪਤਾ, ਪੰਕਜ ਅਰੋੜਾ ਆਦਿ ਨੇ ਦੱਸਿਆ ਕਿ ਬਰਸਾਤ ਹੁੰਦੇ ਹੀ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਅੰਦਰੂਨੀ ਸੜਕਾਂ ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਨਾਲੀਆਂ ਦੀ ਸਫ਼ਾਈ ਵੀ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ। ਪਾਣੀ ਦੀ ਨਿਕਾਸੀ ਲਈ ਪਹਿਲਾਂ ਹੀ ਕੋਈ ਨਿਕਾਸੀ ਪ੍ਰਬੰਧ ਨਹੀਂ ਹੈ। ਇਸ ਕਾਰਨ ਹਰ ਬਰਸਾਤ ਦੇ ਮੌਸਮ ਵਿੱਚ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਗਰ ਕੌਂਸਲ ਪ੍ਰਸ਼ਾਸਨ ਕੋਈ ਹੱਲ ਕੱਢਣ ਲਈ ਤਿਆਰ ਨਹੀਂ ਜਾਪਦਾ। ਜਦਕਿ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਅਧੂਰੇ ਨਿਰਮਾਣ ਕਾਰਜ ਵੀ ਲੋਕਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਦਾ ਪੈਦਲ ਚੱਲਣਾ ਮੁਸ਼ਕਲ ਹੋ ਗਿਆ ਹੈ। ਚਿੱਕੜ ਵਿੱਚ ਤਿਲਕਣ ਕਾਰਨ ਦੋਪਹੀਆ ਵਾਹਨ ਬੇਕਾਬੂ ਹੋ ਰਹੇ ਹਨ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕੀ ਸੀਵਰੇਜ ਨੂੰ ਚਾਲੂ ਰੱਖਣ ਲਈ ਸਫਾਈ ਸੇਖਕਾਂ ਵੱਲੋਂ ਯਤਨ ਜਾਰੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰਿਆਂ ਨੂੰ ਮੁਸ਼ਕਿਲ ਆਰਹੀ ਹੈ।